ਤੌਬਾ-ਤੌਬਾ! ਦਹਾਕਿਆਂ ਮਗਰੋਂ ਹਟਿਆ 16 ਸਾਲਾ ਮੁੰਡੇ ’ਤੇ ਲੱਗਾ ਰੇਪ ਦਾ ਕਲੰਕ, ਹੁਣ ਪਿੱਛੇ ਬਚਿਆ ਬੁਢਾਪਾ

06/25/2022 12:45:46 PM

ਅਲੀਗੜ੍ਹ– 22 ਸਾਲ ਪਹਿਲਾਂ 16 ਸਾਲ ਦੀ ਕੁੜੀ ਨਾਲ ਜਬਰ-ਜ਼ਿਨਾਹ ਦੇ 16 ਸਾਲਾ ਦੋਸ਼ੀ ਨੂੰ ਕਿਸ਼ੋਰ ਨਿਆਂ ਬੋਰਡ ਨੇ ਬਰੀ ਕੀਤਾ ਹੈ। ਬੋਰਡ ਦੇ ਸਾਹਮਣੇ ਰੱਖੇ ਗਏ ਸਬੂਤਾਂ ਅਤੇ ਗਵਾਹੀ ’ਚ ਹੋਈ ਜਿਰਹਾਂ ਦੌਰਾਨ ਸਾਬਤ ਹੋਇਆ ਕਿ ਦੋਹਾਂ ਪੱਖਾਂ ਦਰਮਿਆਨ ਜ਼ਮੀਨ ਵਿਵਾਦ ਕਾਰਨ ਇਸ ਮਾਮਲੇ ’ਚ ਉਕਤ ਵਿਅਕਤੀ ਨੂੰ ਘਸੀਟਿਆ ਗਿਆ। ਨੌਜਵਾਨ ’ਤੇ 22 ਸਾਲ ਪਹਿਲਾਂ ਰੇਪ ਦਾ ਦੋਸ਼ ਲਾਇਆ ਗਿਆ ਸੀ । ਇਸ ਤੋਂ ਬਾਅਦ ਸਮਾਜ ’ਚ ਉਸ ਨੂੰ ਬਲਾਤਕਾਰੀ ਕਿਹਾ ਜਾਣ ਲੱਗਾ। ਨੌਜਵਾਨ ਦੁਹਾਈ ਦਿੰਦਾ ਰਿਹਾ ਕਿ ਉਸ ਨੇ ਅਜਿਹਾ ਨਹੀਂ ਕੀਤਾ। ਆਖ਼ਰਕਾਰ ਕਿਸ਼ੋਰ ਨਿਆਂ ਬੋਰਡ (Juvenile Justice Board) ਨੇ ਉਸ ਨੂੰ ਬਰੀ ਕਰ ਦਿੱਤਾ।  

ਇਹ ਵੀ ਪੜ੍ਹੋ- ਨਾ ਘੋੜੀ, ਨਾ ਕਾਰ, ਬੁਲਡੋਜ਼ਰ ’ਤੇ ਸਵਾਰ ਹੋ ਕੇ ਵਿਆਹ ਕਰਾਉਣ ਪੁੱਜਾ ਸਿਵਿਲ ਇੰਜੀਨੀਅਰ, ਲਾੜੇ ਨੇ ਦੱਸੀ ਵਜ੍ਹਾ

2000 ਦਾ ਹੈ ਮਾਮਲਾ-
ਅਲੀਗੜ੍ਹ ’ਚ ਸਾਲ 2000 ’ਚ ਇਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ’ਚ ਪੀੜਤ ਪੱਖ ਨੇ ਇਕ 16 ਸਾਲ ਦੇ ਨੌਜਵਾਨ ’ਤੇ ਬਲਾਤਕਾਰੀ ਹੋਣ ਦਾ ਦੋਸ਼ ਲਾਇਆ ਸੀ। ਇਸ ਦੋਸ਼ ਮਗਰੋਂ ਨੌਜਵਾਨ ਦੀ ਸਮਾਜ ਅਤੇ ਪਰਿਵਾਰ ’ਚ ਬਦਨਾਮੀ ਹੋਈ। ਉਸ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ’ਚੋਂ ਲੰਘਣਾ ਪਿਆ। ਮਾਮਲਾ ਕਿਸ਼ੋਰ ਨਿਆਂ ਬੋਰਡ ’ਚ ਚੱਲਿਆ। ਹੁਣ ਨੌਜਵਾਨ 38 ਸਾਲ ਦਾ ਹੈ। ਉਸ ਨੇ ਕਿਹਾ ਕਿ ਆਖ਼ਰਕਾਰ ਮੈਂ ‘ਬਲਾਤਕਾਰੀ’ ਕਹਾਉਣ ਦੇ ਟੈਗ ਤੋਂ ਮੁਕਤ ਹੋਇਆ। ਮੇਰੇ ’ਤੇ ਇਕ ਅਜਿਹੇ ਅਪਰਾਧ ਦਾ ਦੋਸ਼ ਲਾਇਆ ਗਿਆ ਸੀ, ਜਿਸ ਨੂੰ ਮੈਂ ਕਦੇ ਨਹੀਂ ਕੀਤਾ। ਹੁਣ ਕੋਰਟ ਦਾ  ਆਦੇਸ਼ ਆਉਣ ਮਗਰੋਂ ਹਰ ਕੋਈ ਨੌਜਵਾਨ ਨੂੰ ਬੇਕਸੂਰ ਮੰਨਣ ਲੱਗਾ ਹੈ।

ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਬੋਲੇ- ਹਿਮਾਚਲ ’ਚ ਸ਼ੁਰੂ ਹੋਵੇਗੀ ‘ਆਪਣਾ ਪਿੰਡ-ਆਪਣੀ ਸੜਕ’ ਮੁਹਿੰਮ

16 ਸਾਲਾ ਨਾਬਾਲਗ ਕੁੜੀ ਨੇ ਲਾਏ ਸਨ ਦੋਸ਼-
ਕਿਸ਼ੋਰ ਨਿਆਂ ਬੋਰਡ ਦੇ ਪ੍ਰਧਾਨ ਮੈਜਿਸਟ੍ਰੇਟ ਨਰੇਸ਼ ਕੁਮਾਰ ਦਿਵਾਕਰ ਅਤੇ ਮੈਂਬਰ ਸਾਧਨਾ ਗੁਪਤਾ ਤੇ ਪ੍ਰਸ਼ਾਂਤ ਸਿੰਘ ਰਾਘਵ ਨੇ ਆਪਣੇ ਆਦੇਸ਼ ’ਚ ਕਿਹਾ ਕਿ ਇਸਤਗਾਸਾ ਪੱਖ ਇਹ ਸਾਬਤ ਕਰਨ ’ਚ ਅਸਫ਼ਲ ਰਿਹਾ ਕਿ ਦੋਸ਼ੀ ਨੇ ਬਲਾਤਕਾਰ ਕੀਤਾ ਸੀ। ਇਸ ਲਈ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ। ਦੋਸ਼ੀ ਦੇ ਵਕੀਲਾਂ ਜੀਸੀ ਸਿਨਹਾ ਅਤੇ ਕੇ. ਕੇ. ਗੌਤਮ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿੱਲ ਅਤੇ ਉਸ ਦੇ ਦੋਸਤ ਖ਼ਿਲਾਫ਼ 26 ਅਗਸਤ 2000 ਨੂੰ ਅਤਰੌਲੀ ਪੁਲਸ ਸਟੇਸ਼ਨ ’ਚ ਗੁਆਂਢ ਦੀ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ FIR ਦਰਜ ਕੀਤੀ ਗਈ ਸੀ। FIR ’ਚ 16 ਸਾਲਾ ਕੁੜੀ ਨੇ ਦੋਸ਼ ਲਾਇਆ ਕਿ ਨਾਬਾਲਗ ਮੁੰਡੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਕੁੜੀ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ ਤਾਂ ਮੁਕੱਦਮਾ ਦਰਜ ਕਰਵਾਇਆ ਗਿਆ। 

ਇਹ ਵੀ ਪੜ੍ਹੋ- ਕੋਰੋਨਾ ਦਾ ਖ਼ਤਰਾ; ਇਕ ਦਿਨ ’ਚ ਆਏ 15 ਹਜ਼ਾਰ ਤੋਂ ਵਧੇਰੇ ਮਾਮਲੇ, 20 ਲੋਕਾਂ ਦੀ ਮੌਤ

ਬਸ ਹੁਣ ਬੁਢਾਪਾ ਬਾਕੀ-
22 ਸਾਲ ਪਹਿਲਾਂ 16 ਸਾਲ ਦੀ ਉਮਰ ’ਚ ਉਕਤ ਨੌਜਵਾਨ ’ਤੇ ਬਲਾਤਕਾਰ ਦਾ ਦੋਸ਼ ਲੱਗਾ। ਮੁਕੱਦਮੇ ’ਚ ਪੂਰੀ ਜਵਾਨੀ ਨਿਕਲ ਗਈ। 38 ਸਾਲ ਦਾ ਹੋਣ ’ਤੇ ਇਸ ਕੇਸ ਤੋਂ ਛੁਟਕਾਰਾ ਮਿਲਿਆ। ਇਸ ਲਈ ਹੁਣ ਨਾ ਪੜ੍ਹਨ ਦੀ ਉਮਰ ਬਚੀ, ਨਾ ਨੌਕਰੀ ਦੀ ਆਦਤ ਅਤੇ ਨਾ ਹੀ ਵਿਆਹ ਹੋਇਆ, ਬਸ ਹੁਣ ਬਾਕੀ ਰਹਿ ਗਿਆ ਤਾਂ ਆਉਣ ਵਾਲਾ ਬੁਢਾਪਾ।


Tanu

Content Editor

Related News