ਜਸਟਿਸ ਡੀ. ਕੇ. ਜੈਨ ਬੀ. ਸੀ. ਸੀ. ਆਈ. ਦੇ ਲੋਕ ਆਯੁਕਤ ਨਿਯੁਕਤ
Friday, Feb 22, 2019 - 01:38 AM (IST)
ਨਵੀਂ ਦਿੱਲੀ, (ਯੂ. ਐੱਨ. ਆਈ.)– ਸੁਪਰੀਮ ਕੋਰਟ ਨੇ ਆਪਣੇ ਇਕ ਸਾਬਕਾ ਜੱਜ ਡੀ. ਕੇ. ਜੈਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਲੋਕ ਆਯੁਕਤ ਨਿਯੁਕਤ ਕੀਤਾ ਹੈ।
ਜਸਟਿਸ ਐੱਸ. ਏ. ਬੋਬੜੇ ਅਤੇ ਜਸਟਿਸ ਅਭੇ ਮਨੋਹਰ ਸਪਰੇ ’ਤੇ ਆਧਾਰਿਤ ਬੈਂਚ ਨੇ ਵੀਰਵਾਰ ਲੰਬੇ ਵਿਚਾਰ-ਵਟਾਂਦਰੇ ਪਿੱਛੋਂ ਜਸਟਿਸ ਜੈਨ ਨੂੰ ਬੀ. ਸੀ. ਸੀ. ਆਈ. ਦਾ ਲੋਕ ਅਾਯੁਕਤ ਨਿਯੁਕਤ ਕੀਤਾ । ਬੈਂਚ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਖੁਸ਼ ਹਾਂ ਕਿ ਸਭ ਧਿਰਾਂ ਨੇ ਜੈਨ ਨੂੰ ਲੋਕ ਆਯੁਕਤ ਬਣਾਏ ਜਾਣ ਬਾਰੇ ਸਹਿਮਤੀ ਪ੍ਰਗਟਾਈ ਹੈ। ਇਸ ਮੁਤਾਬਕ ਹੀ ਉਨ੍ਹਾਂ ਨੂੰ ਬੀ. ਸੀ. ਸੀ. ਆਈ. ਦਾ ਪਹਿਲਾ ਲੋਕ ਅਾਯੁਕਤ ਨਿਯੁਕਤ ਕੀਤਾ ਗਿਆ ਹੈ।
