ਬੱਸ ਡਰਾਈਵਰ ਦੇ ਸੀਨੇ ''ਚ ਦਰਦ ਉੱਠਣ ਨਾਲ ਬੱਸ ਪਲਟੀ

09/24/2017 6:59:22 PM

ਬੋਟਾਦ- ਗੁਜਰਾਤ ਦੇ ਬੋਟਾਦ ਜ਼ਿਲੇ ਵਿਚ ਕੱਲ ਦੇਰ ਰਾਤ ਸਰਕਾਰੀ ਬੱਸ ਚਾਲਕ ਦੇ ਸੀਨੇ 'ਚ ਅਚਾਨਕ ਦਰਦ ਉੱਠਣ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ। 
ਪੁਲਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਕੱਲ ਦੇਰ ਰਾਤ ਅਮਰੇਲੀ ਤੋਂ ਸੂਰਤ ਜਾ ਰਹੀ ਰਾਜ ਟਰਾਂਸਪੋਰਟ (ਐੱਸ. ਟੀ.) ਦੇ ਬੱਸ ਚਾਲਕ ਦੇ ਸੀਨੇ 'ਚ ਅਚਾਨਕ ਦਰਦ ਉੱਠ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਗੱਢਾ-ਢੱਸਾ ਮਾਰਗ 'ਤੇ ਕ੍ਰਿਸ਼ਨਾ ਫਾਰਮ ਹਾਊਸ ਨਜ਼ਦੀਕ ਪਲਟ ਗਈ। ਹਾਦਸੇ 'ਚ ਚਾਲਕ ਅਤੇ ਇਕ ਮਹਿਲਾ ਜ਼ਖਮੀ ਹੋ ਗਈ। ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 


Related News