ਜੂਸ ਦੇ ਬਹਾਨੇ ਤਾਏ ਨੇ 11 ਸਾਲ ਦੇ ਮਾਸੂਮ ਨੂੰ ਪਿਲਾ ਦਿੱਤਾ ਤੇਜ਼ਾਬ

Monday, Apr 16, 2018 - 01:56 PM (IST)

ਜੂਸ ਦੇ ਬਹਾਨੇ ਤਾਏ ਨੇ 11 ਸਾਲ ਦੇ ਮਾਸੂਮ ਨੂੰ ਪਿਲਾ ਦਿੱਤਾ ਤੇਜ਼ਾਬ

ਮੰਡੀ— ਮੰਡੀ ਜ਼ਿਲੇ 'ਚ ਐਤਵਾਰ ਨੂੰ ਇਕ ਬੇਰਹਿਮ ਵੱਲੋਂ 11 ਸਾਲ ਦੇ ਬੱਚੇ ਨੂੰ ਤੇਜ਼ਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਤਾਏ ਨੇ ਮਾਸੂਮ ਨੂੰ ਜੂਸ ਦੇ ਬਹਾਨੇ ਤੇਜ਼ਾਬ ਪਿਲਾਇਆ ਹੈ, ਜਿਸ ਨਾਲ ਬੱਚੇ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਬਾਅਦ ਦੋਸ਼ੀ ਫਰਾਰ ਹੈ।
ਮਾਮਲਾ ਨਾਚਨ ਖੇਤਰ ਸਥਿਤ ਰਜਵਾੜੀ ਪੰਚਾਇਤ ਦੇ ਚਮਕਵਾਲੀ ਪਿੰਡ ਦਾ ਹੈ। ਦੋਸ਼ੀ ਤਾਏ ਜੈਰਾਮ ਤਰੌਰ ਸਕੂਲ 'ਚ ਚੌਕੀਦਾਰ ਹਨ, ਜਿਸ ਨੇ ਜ਼ਮੀਨੀ ਝਗੜੇ ਦੇ ਚੱਲਦੇ ਬੱਚੇ ਨੂੰ ਜੂਸ ਦੀ ਜਗ੍ਹਾ ਤੇਜ਼ਾਬ ਪਿਲਾ ਦਿੱਤਾ। ਤੇਜ਼ਾਬ ਪੀਣ ਨਾਲ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਉਹ ਖਾਣ-ਪੀਣ ਅਤੇ ਬੋਲਣ 'ਚ ਲਾਚਾਰ ਹੈ। ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ 'ਚ ਟੀਮ ਵੀ ਗਠਿਤ ਕੀਤੀ ਗਈ ਹੈ। 
ਜਾਣਕਾਰੀ ਮੁਤਾਬਕ 11 ਸਾਲਾਂ ਪੀੜਤ ਮਾਸੂਮ ਉਦੈ ਰਜਵਾੜੀ ਸਕੂਲ 'ਚ 6ਵੀਂ 'ਚ ਪੜ੍ਹਦਾ ਹੈ। ਸ਼ਨੀਵਾਰ ਦੁਪਹਿਰ ਉਸ ਦੇ ਪਰਿਵਾਰਕ ਮੈਂਬਰ ਖੇਤ 'ਚ ਕੰਮ ਕਰਨ ਗਏ ਸਨ ਕਿ ਉਦੋਂ ਕਰੀਬ 3 ਵਜੇ ਦੋਸ਼ੀ ਤਾਇਆ ਉਸ ਦੇ ਘਰ ਆਇਆ ਅਤੇ ਉਸ ਨੂੰ ਕੁਝ ਦੂਰੀ 'ਤੇ ਬਾਵੜੀ ਨੇੜੇ ਲੈ ਗਿਆ, ਜਿੱਥੇ ਬੋਤਲ 'ਚ ਰੱਖੇ ਤੇਜ਼ਾਬ ਨੂੰ ਜੂਸ ਦੱਸ ਕੇ ਉਸ ਨੇ ਮਾਸੂਮ ਨੂੰ ਦੇ ਦਿੱਤਾ। ਮਾਸੂਮ ਉਦੈ ਨੇ ਤੇਜ਼ਾਬ ਨੂੰ ਗਲੇ ਤੋਂ ਹੇਠਾਂ ਉਤਾਰਿਆ ਹੀ ਸੀ ਕਿ ਉਸ ਨੂੰ ਗਰਮੀ ਅਤੇ ਜਲਣ ਮਹਿਸੂਸ ਹੋਣ ਲੱਗੀ ਅਤੇ ਉਹ ਬੋਤਲ ਸੁੱਟ ਕੇ ਭੱਜ ਗਿਆ ਅਤੇ ਠੰਡਾ ਪਾਣੀ ਪੀਣ ਨਾਲ ਵੀ ਆਰਾਮ ਨਹੀਂ ਮਿਲਿਆ ਤਾਂ ਪਰਿਵਾਰਕ ਮੈਂਬਰ ਨੂੰ ਆਪਬੀਤੀ ਸੁਣਾਈ। ਪਰਿਵਾਰਕ ਮੈਂਬਰ ਉਸ ਨੂੰ ਨਿੱਜੀ ਕਲੀਨਿਕ ਲੈ ਗਏ, ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ।


Related News