ਲਾਲੂ ਨੂੰ ਸਜ਼ਾ ਦੇਣ ਵਾਲੇ ਜੱਜ ਖੁਦ ਭਟਕ ਰਹੇ ਹਨ ਇਨਸਾਫ ਲੈਣ ਲਈ

01/16/2018 3:17:46 AM

ਲਖਨਊ - ਚਾਰਾ ਘਪਲੇ 'ਚ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਸੁਣਾਉਣ ਵਾਲੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਅੱਜਕਲ ਚਰਚਾ 'ਚ ਹਨ। ਯੂ. ਪੀ. ਦੇ ਜਾਲੌਨ ਵਾਸੀ ਸ਼ਿਵਪਾਲ ਸਿੰਘ ਜੱਦੀ ਜ਼ਮੀਨ 'ਚੋਂ ਇਕ ਸੜਕ ਕੱਢੇ ਜਾਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੇ ਰਿਸ਼ਤੇਦਾਰ ਇਸ ਮਾਮਲੇ 'ਚ ਇਨਸਾਫ ਹਾਸਲ ਕਰਨ ਲਈ ਅਫਸਰਾਂ ਦੇ ਚੱਕਰ ਕੱਟ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਉਦਾਸੀਨਤਾ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਮਾਮਲੇ 'ਚ ਖੁਦ ਸ਼ਿਵਪਾਲ ਸਿੰਘ ਵੀ ਜਾਲੌਨ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਸਮੱਸਿਆ ਹੱਲ ਨਹੀਂ ਹੋਈ।
ਜੱਦੀ ਜ਼ਮੀਨ 'ਚੋਂ ਸੜਕ ਕੱਢੇ ਜਾਣ ਦੇ ਮਾਮਲੇ 'ਚ ਜੱਜ ਸ਼ਿਵਪਾਲ ਸਿੰਘ ਦੇ ਭਰਾ ਸੁਰਿੰਦਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ 2006 ਦਾ ਹੈ। ਸ਼ਿਵਪਾਲ ਸਿੰਘ ਤੇ ਉਨ੍ਹਾਂ ਦੇ ਭਰਾ ਦੀ ਜ਼ਮੀਨ ਸ਼ੇਖਪੁਰ ਖੁਰਦ ਵਿਖੇ ਹੈ, ਜਿਸ ਦੇ ਉਹ ਮਾਲਕ ਹਨ। ਉਨ੍ਹਾਂ ਦੀ ਜ਼ਮੀਨ 'ਤੇ ਪਿੰਡ ਦੇ ਸਾਬਕਾ ਸਰਪੰਚ ਨੇ ਆਪਣੇ ਕਾਰਜਕਾਲ ਦੌਰਾਨ ਬਿਨਾਂ ਕਿਸੇ ਅਧਿਕਾਰ ਦੇ ਸੜਕ ਤਿਆਰ ਕਰਵਾਉਣ ਦੀ ਆਗਿਆ ਦੇ ਦਿੱਤੀ ਸੀ।


Related News