ਜੱਜ ਫੈਮਿਲੀ ਹੱਤਿਆਕਾਂਡ: ਪੁਲਸ ਨੇ ਕੀਤਾ ਖੁਲਾਸਾ, ਇਸ ਗੱਲ ਦੇ ਭੜਕੇ ਮਹੀਪਾਲ ਨੇ ਚਲਾਈਆਂ ਗੋਲੀਆਂ

10/17/2018 1:13:36 PM

ਗੁਰੂਗ੍ਰਾਮ (ਏਜੰਸੀ)— ਗੁਰੂਗ੍ਰਾਮ ਵਿਚ ਬੀਤੇ ਦਿਨੀਂ ਗੰਨਮੈਨ ਮਹੀਪਾਲ ਨੇ ਜੱਜ ਦੀ ਪਤਨੀ ਅਤੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰੀਆਂ ਸਨ। ਇਸ ਹੱਤਿਆਕਾਂਡ ਦੀ ਵਜ੍ਹਾ ਦਾ ਖੁਲਾਸਾ ਹੋ ਗਿਆ ਹੈ। ਦੋਸ਼ੀ ਗੰਨਮੈਨ ਮਹੀਪਾਲ ਨੇ ਪੁੱਛ-ਗਿੱਛ ਦੌਰਾਨ ਆਖਰਕਾਰ ਦੋਹਾਂ ਮਾਂ-ਪੁੱਤਰ ਨੂੰ 'ਤੇ ਗੋਲੀਆਂ ਚਲਾਉਣ ਦੀ ਅਸਲ ਵਜ੍ਹਾ ਬਿਆਨ ਕਰ ਦਿੱਤੀ ਹੈ। ਪੁਲਸ ਮੁਤਾਬਕ ਵਧੀਕ ਸੈਸ਼ਨ ਜੱਜ ਕ੍ਰਿਸ਼ਨਕਾਂਤ ਸ਼ਰਮਾ ਦੇ ਗੰਨਮੈਨ ਮਹੀਪਾਲ ਨੇ ਗੱਡੀ ਕੋਲ ਨਾ ਰਹਿਣ ਲਈ ਟੋਕਣ 'ਤੇ ਗੁੱਸੇ ਵਿਚ ਆ ਕੇ ਜੱਜ ਦੀ ਪਤਨੀ ਰਿਤੂ ਅਤੇ ਪੁੱਤਰ ਧਰੁਵ ਨੂੰ ਗੋਲੀਆਂ ਮਾਰੀਆਂ ਸਨ। ਇੱਥੇ ਦੱਸਣਯੋਗ ਹੈ ਕਿ ਗੰਨਮੈਨ ਦੀ ਗੋਲੀ ਨਾਲ ਜ਼ਖਮੀ ਜੱਜ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਜਦਕਿ ਪੁੱਤਰ ਧਰੁਵ ਬਰੇਨ ਡੈੱਡ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਮਹੀਪਾਲ ਜ਼ੁਰਮ ਕਬੂਲ ਕਰ ਚੁੱਕਾ ਹੈ।

PunjabKesari


ਜੱਜ ਫੈਮਿਲੀ ਹੱਤਿਆਕਾਂਡ ਦੇਸ਼ ਭਰ ਵਿਚ ਚਰਚਾ ਵਿਚ ਰਿਹਾ। ਪੁਲਸ ਨੇ ਬੁੱਧਵਾਰ ਨੂੰ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਪੁਲਸ ਨੇ ਦੱਸਿਆ ਕਿ ਜੱਜ ਦੀ ਪਤਨੀ ਅਤੇ ਪੁੱਤਰ ਜਦੋਂ ਮਾਰਕੀਟ ਵਿਚ ਖਰੀਦਦਾਰੀ ਤੋਂ ਬਾਅਦ ਗੱਡੀ ਕੋਲ ਪਹੁੰਚੇ ਤਾਂ ਮਹੀਪਾਲ ਉੱਥੇ ਮੌਜੂਦ ਨਹੀਂ ਸੀ। ਜਦੋਂ ਉਹ ਆਇਆ ਤਾਂ ਧਰੁਵ ਨੇ ਮਹੀਪਾਲ ਤੋਂ ਚਾਬੀ ਮੰਗੀ ਸੀ। ਉਸ ਤੋਂ ਪੁੱਛਿਆ ਗਿਆ ਸੀ ਕਿ ਉਹ ਇੰਨੀ ਦੇਰ ਤੋਂ ਕਿੱਥੇ ਸੀ, ਅਸੀਂ ਕਾਰ 'ਚ ਸਾਮਾਨ ਰੱਖਣਾ ਸੀ। ਬਸ ਇੰਨੀ ਜਿਹੀ ਗੱਲ 'ਤੇ ਮਹੀਪਾਲ ਭੜਕ ਗਿਆ ਅਤੇ ਉਸ ਨੇ ਹੱਤਿਆਕਾਂਡ ਨੂੰ ਅੰਜਾਮ ਦੇ ਦਿੱਤਾ। ਪੁਲਸ ਨੇ ਇਹ ਵੀ ਦੱਸਿਆ ਕਿ ਉਹ ਘਰ ਦੇ ਕੰਮ ਕਰਵਾਉਣ ਨੂੰ ਲੈ ਕੇ ਵੀ ਨਾਰਾਜ਼ ਸੀ। 

PunjabKesari


ਇਹ ਸੀ ਪੂਰੀ ਘਟਨਾ—
13 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਤਕਰੀਬਨ 3.00 ਵਜੇ ਦੇ ਕਰੀਬ ਜੱਜ ਦੀ ਪਤਨੀ ਰਿਤੂ ਅਤੇ ਪੁੱਤਰ ਧਰੁਵ ਗੁਰੂਗ੍ਰਾਮ ਸਥਿਤ ਮਾਰਕੀਟ ਵਿਚ ਖਰੀਦਦਾਰੀ ਕਰਨ ਗਏ ਸਨ, ਉਨ੍ਹਾਂ ਨਾਲ ਮਹੀਪਾਲ ਵੀ ਗਿਆ ਸੀ। ਤਿੰਨੋਂ ਕਾਰ ਵਿਚ ਸਵਾਰ ਹੋ ਕੇ ਗਏ ਸਨ। ਇਸ ਘਟਨਾ ਦੇ ਸੀ. ਸੀ. ਟੀ. ਵੀ. ਫੁਟੇਜ ਅਤੇ ਚਸ਼ਮਦੀਦ ਦੇ ਆਧਾਰ 'ਤੇ ਕਿਹਾ ਗਿਆ ਕਿ ਧਰੁਵ ਨੇ ਮਹੀਪਾਲ ਤੋਂ ਚਾਬੀ ਮੰਗੀ ਅਤੇ ਉਸ ਨੂੰ ਕਿਹਾ ਕਿ ਤੂੰ ਇੰਨੀ ਦੇਰ ਤੋਂ ਕਿੱਥੇ ਸੀ? ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ ਅਤੇ ਜੱਜ ਦੀ ਪਤਨੀ ਧਰੁਵ ਇਸ ਝਗੜੇ ਨੂੰ ਰੋਕਣ ਲਈ ਕਾਰ 'ਚੋਂ ਬਾਹਰ ਆਈ ਤਾਂ ਗੁੱਸੇ ਵਿਚ ਲਾਲ-ਪੀਲੇ ਹੋਏ ਮਹੀਪਾਲ ਨੇ ਦੋਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮਹੀਪਾਲ ਉੱਥੋਂ ਫਰਾਰ ਹੋ ਗਿਆ।


Related News