ਰਾਜਸਥਾਨ-ਦਿੱਲੀ ਸਮੇਤ ਇਨ੍ਹਾਂ ਸੂਬਿਆਂ ''ਚ ਭਾਜਪਾ ਨੇ ਬਦਲੇ ਪ੍ਰਦੇਸ਼ ਪ੍ਰਧਾਨ

Thursday, Mar 23, 2023 - 01:12 PM (IST)

ਰਾਜਸਥਾਨ-ਦਿੱਲੀ ਸਮੇਤ ਇਨ੍ਹਾਂ ਸੂਬਿਆਂ ''ਚ ਭਾਜਪਾ ਨੇ ਬਦਲੇ ਪ੍ਰਦੇਸ਼ ਪ੍ਰਧਾਨ

ਨਵੀਂ ਦਿੱਲੀ- ਭਾਜਪਾ ਦੇ ਕਈ ਸੂਬਿਆਂ ਵਿਚ ਆਪਣੇ ਪ੍ਰਦੇਸ਼ ਪ੍ਰਧਾਨ ਬਦਲ ਦਿੱਤੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕਈ ਸੂਬਿਆਂ ਵਿਚ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਭਾਜਪਾ ਨੇ ਰਾਜਸਥਾਨ, ਦਿੱਲੀ, ਬਿਹਾਰ, ਓਡੀਸ਼ਾ ਦੇ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਵੀਰੇਂਦਰ ਸਚਦੇਵਾ ਨੂੰ ਦਿੱਲੀ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਹੈ। ਉੱਥੇ ਹੀ ਸੀ. ਪੀ. ਜੋਸ਼ੀ ਨੂੰ ਰਾਜਸਥਾਨ ਦਾ ਭਾਜਪਾ ਪ੍ਰਧਾਨ ਬਣਾਇਆ ਗਿਆ ਹੈ। ਜੋਸ਼ੀ ਚਿਤੌੜਗੜ੍ਹ ਤੋਂ ਸੰਸਦ ਮੈਂਬਰ ਹਨ।

PunjabKesari

ਨੱਢਾ ਨੇ ਸਮਰਾਟ ਚੌਧਰੀ ਨੂੰ ਬਿਹਾਰ ਦਾ ਪ੍ਰਦੇਸ਼ ਪ੍ਰਧਾਨ ਬਣਾਇਆ ਹੈ। ਮਨਮੋਹਨ ਸਾਲਮ ਨੂੰ ਓਡੀਸ਼ਾ ਦਾ ਪ੍ਰਦੇਸ਼ ਪ੍ਰਧਾਨ ਬਣਾਇਆ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨਾਂ ਨੂੰ ਸੰਤੁਲਿਤ ਕਰਨ ਦੇ ਇਰਾਦੇ ਨਾਲ ਇਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਰਾਜਸਥਾਨ ਦੀਆਂ ਦੋ ਪ੍ਰਮੁੱਖ ਜਾਤੀਆਂ ਰਾਜਪੂਤ ਅਤੇ ਜਾਟ ਅਕਸਰ ਸਿਆਸੀ ਸਪੈਕਟ੍ਰਮ ਦੇ ਵੱਖ-ਵੱਖ ਪਹਿਲੂ ਹਨ। 


author

Tanu

Content Editor

Related News