ਇਸ ਨਵੇਂ ਰਸਤੇ ਤੋਂ ਹੁਣ ਦਿੱਲੀ-ਨੋਇਡਾ ਵਿਚਾਲੇ ਸਫ਼ਰ ਹੋਇਆ ਆਸਾਨ, ਲੋਕਾਂ ਨੂੰ ਮਿਲੇਗੀ ਜਾਮ ਤੋਂ ਰਾਹਤ

08/28/2021 6:24:40 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਰਾਪੁਲਾ ਫੇਜ਼-3 ਨਾਲ ਜੁੜੇ ਲੂਪ ਅਤੇ ਰੈਮਪ ਦੇ ਖੁੱਲ੍ਹਣ ਨਾਲ ਹੁਣ ਦਿੱਲੀ ਅਤੇ ਨੋਇਡਾ ਵਿਚਾਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਕੇਜਰੀਵਾਲ ਨੇ ਅੱਜ ਮਿਊਰ ਵਿਹਾਰ ਫੇਜ-1 ਦੇ ਸਰਵਿਸ ਰੋਡ, ਰੈਮਪ, ਲੂਪ ਅਤੇ ਸਾਈਕਲ ਟਰੈਕ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਇਸ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਅਤੇ ਨੋਇਡਾ ਵਿਚਾਲੇ ਸਫ਼ਰ ਕਰਨਾ ਆਸਾਨ ਹੋ ਗਿਆ ਹੈ। ਦਿੱਲੀ ਦੀ ਜਨਤਾ ਨੂੰ ਟਰੈਫਿਕ ਜਾਮ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਅਤੇ ਨੋਇਡਾ ਵਿਚਾਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਦਿੱਲੀ ਵਿਚ ਇੰਫਰਾਸਟ੍ਰਕਚਰ ਤਹਿਤ ਬਹੁਤ ਸਾਰੇ ਪ੍ਰਾਜੈਕਟ ’ਤੇ ਸਫ਼ਲਤਾਪੂਰਵਕ ਕੰਮ ਹੋਏ ਹਨ। 

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਮਿਊਰ ਵਿਹਾਰ ਫੇਜ ਵੱਲੋਂ ਅਕਸ਼ਰਧਾਮ ਵੱਲ ਜਾਣਾ ਆਸਾਨ ਹੋ ਗਿਆ ਹੈ। ਨਾਲ ਹੀ ਜਾਮ, ਸਮੇਂ, ਈਂਧਨ, ਖਪਤ ਅਤੇ ਪ੍ਰਦੂਸ਼ਣ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਉਦਘਾਟਨ ਸਮਾਰੋਹ ਵਿਚ ਕੇਜਰੀਵਾਲ ਨਾਲ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਲੋਕ ਨਿਰਮਾਣ ਮੰਤਰੀ ਸਤਯੇਂਦਰ ਜੈਨ ਨਾਲ ਕੋਂਡਲੀ ਤੋਂ ‘ਆਪ’ ਵਿਧਾਇਕ ਕੁਲਦੀਪ ਕੁਮਾਰ ਅਤੇ ਤਿ੍ਰਲੋਕਪੁਰੀ ਦੇ ਵਿਧਾਇਕ ਰੋਹਿਤ ਮਹਰੌਲੀਆ ਸਮੇਤ ਪੀ. ਡਬਲਿਊ. ਡੀ. ਵਿਭਾਗ ਦੇ ਸੀਨੀਅਰ ਅਧਿਕਾਰੀ ਆਦਿ ਲੋਕ ਮੌਜੂਦ ਰਹੇ। 

ਦੱਸਣਯੋਗ ਹੈ ਕਿ ਅਜੇ ਤੱਕ ਕੰਸਟ੍ਰਕਸ਼ਨ ਦੇ ਚੱਲਦੇ ਫਲਾਈਓਵਰ ਦੇ ਹੇਠਾਂ ਸੜਕ ਬੰਦ ਸੀ, ਇਸ ਲਈ ਲੋਕਾਂ ਨੂੰ ਦੱਖਣੀ ਦਿੱਲੀ ਜਾਂ ਨਵੀਂ ਦਿੱਲੀ ਤਕ ਪਹੁੰਚਣ ਲਈ ਚੱਕਰ ਲਾਉਣੇ ਪੈਂਦੇ ਸਨ। ਮਿਊਰ ਵਿਹਾਰ ਫੇਜ-1 ਤੋਂ ਅਕਸ਼ਰਧਾਮ ਵੱਲ ਜਾਣ ਵਾਲੀਆਂ ਗੱਡੀਆਂ ਨੂੰ ਲਿੰਕ ਰੋਡ ’ਤੇ ਇਕ-ਦੂਜੇ ਫਲਾਈਓਵਰ ਦੇ ਹੇਠਾਂ ਤੋਂ ਯੂ-ਟਰਨ ਲੈਣ ਲਈ ਨੋਇਡਾ ਵੱਲ ਲੱਗਭਗ ਇਕ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਦਾ ਸੀ। ਜ਼ਾਹਰ ਤੌਰ ’ਤੇ ਫਲਾਈਓਵਰ ਦੇ ਖੁੱਲ੍ਹਣ ਨਾਲ ਸਫ਼ਰ ਵਿਚ ਘੱਟ ਸਮਾਂ ਲੱਗੇਗਾ।


Tanu

Content Editor

Related News