‘ਕਬਜ਼’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਬ੍ਰਾਊਨ ਰਾਈਸ ਸਣੇ ਇਨ੍ਹਾਂ ਚੀਜ਼ਾਂ ਦਾ ਕਰਨ ਸੇਵਨ, ਕੁਝ ਦਿਨਾਂ 'ਚ ਮਿਲੇਗੀ ਰਾਹਤ

Saturday, Mar 30, 2024 - 04:28 PM (IST)

‘ਕਬਜ਼’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਬ੍ਰਾਊਨ ਰਾਈਸ ਸਣੇ ਇਨ੍ਹਾਂ ਚੀਜ਼ਾਂ ਦਾ ਕਰਨ ਸੇਵਨ, ਕੁਝ ਦਿਨਾਂ 'ਚ ਮਿਲੇਗੀ ਰਾਹਤ

ਜਲੰਧਰ (ਬਿਊਰੋ) - ਬਦਲਦੇ ਮੌਸਮ ਵਿੱਚ ਘੱਟ ਪਾਣੀ ਪੀਣ ਅਤੇ ਗਰਮ ਮਸਾਲੇਦਾਰ ਖਾਣਾ ਖਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਕਬਜ਼ ਦੀ ਸਮੱਸਿਆ ਹੋ ਜਾਣ ਨਾਲ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਲਗਭਗ ਬੀਮਾਰੀਆਂ ਕਬਜ਼ ਦੇ ਕਾਰਨ ਹੁੰਦੀਆਂ ਹਨ, ਕਿਉਂਕਿ ਢਿੱਡ ਸਹੀ ਤਰ੍ਹਾਂ ਸਾਫ਼ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਖਾਣੇ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਫਾਈਬਰ ਵਾਲੀਆਂ ਚੀਜ਼ਾਂ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਬਜ਼ ਹੋਣ ’ਤੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਕਿੰਨਾ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ, ਦੇ ਬਾਰੇ ਵਿਸਥਾਰ ਨਾਲ ਦੱਸਾਂਗੇ। 

ਕਬਜ਼ ਦੀ ਸਮੱਸਿਆ ਹੋਣ 'ਤੇ ਇਨ੍ਹਾਂ ਚੀਜ਼ਾਂ ਦੀ ਜ਼ਰੂਰ ਕਰੋ ਵਰਤੋਂ

ਦਾਲਾਂ ਅਤੇ ਸਾਬਤ ਅਨਾਜ
ਦਾਲਾਂ ਅਤੇ ਸਾਬਤ ਅਨਾਜ ਫਾਈਬਰ ਨਾਲ ਭਰਪੂਰ ਹੋਣ ਕਾਰਨ ਡਾਈਜੇਸ਼ਨ ਵਿਚ ਮਦਦ ਕਰਦੇ ਹਨ। ਇਸ ਲਈ ਉਨ੍ਹਾਂ ਚੀਜ਼ਾਂ ਦਾ ਸੇਵਨ ਕਰੋ, ਜੋ ਸੌਖੇ ਤਰੀਕੇ ਨਾਲ ਪਚ ਜਾਣ ਅਤੇ ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੋਣ। ਜੇਕਰ ਤੁਹਾਨੂੰ ਵੀ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਮੂੰਗ ਦੀ ਦਾਲ ਦਾ ਸੇਵਨ ਕਰੋ। ਮੂੰਗ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ ।

PunjabKesari

ਬ੍ਰਾਊਨ ਰਾਈਸ
ਬ੍ਰਾਊਨ ਰਾਈਸ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਮਿਲ ਸਕਦਾ ਹੈ। ਇਸਦੇ ਲਈ ਤੁਸੀਂ ਪੁਰਾਣੀ ਚਾਵਲ ਜਾਂ ਫਿਰ ਬ੍ਰਾਊਨ ਰਾਈਸ ਖਾ ਸਕਦੇ ਹੋ, ਕਿਉਂਕਿ ਇਸ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ।

ਓਟਸ
ਓਟਸ ਵਿੱਚ ਬੀਟਾ ਗਲੂਟੇਨ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਓਟਸ ਵਿੱਚ ਪਾਏ ਜਾਣ ਵਾਲਾ ਅਣਸੋਲਉਬਲ ਫਾਈਬਰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਪਾਚਣ ਸ਼ਕਤੀ ਵਧਾਉਂਦਾ ਹੈ। ਓਟਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ-ਬੀ ਕੰਪਲੈਕਸ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਸਹੀ ਰੱਖਣ ਵਿੱਚ ਮਦਦਗਾਰ ਹਨ।

ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਸਬਜ਼ੀਆਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਸਰੀਰ ਵਿੱਚੋਂ ਖਰਾਬ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਸ ਲਈ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੀ ਆਪਣੀ ਡਾਈਟ ਵਿਚ ਫਾਈਬਰ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ, ਜਿਵੇਂ ਪਾਲਕ, ਬੰਦਗੋਭੀ, ਮੇਥੀ ਅਤੇ ਬਾਥੂ ।

PunjabKesari

ਸਲਾਦ ਖਾਓ
ਕੱਚੀਆਂ ਸਬਜ਼ੀਆਂ ਅਤੇ ਫਲਾਂ ਨਾਲ ਬਣੇ ਸਲਾਦ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਕਿਉਂਕਿ ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿਚ ਮੌਜੂਦ ਫਲ ਅਤੇ ਸਬਜ਼ੀਆਂ ਸਾਡੇ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਦਿੰਦੇ ਹਨ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ ।

ਰੌਂਗੀ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਤਾਂ ਤੁਸੀਂ ਰੌਂਗੀ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਡਾਈਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਠੀਕ ਕਰਨ ਤੇ ਢਿੱਡ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਰੌਂਗੀ ਵਿਚ ਮੌਜੂਦ ਫਾਈਬਰ ਸਾਡੀ ਪਾਚਨ ਨੂੰ ਠੀਕ ਰੱਖਦਾ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਇਸ ਨੂੰ ਆਟੇ ਵਿੱਚ ਮਿਲਾ ਕੇ ਰੋਟੀ ਬਣਾ ਕੇ ਖਾਓ ।

ਪੁੰਗਰੀਆਂ ਹੋਈਆਂ ਚੀਜ਼ਾਂ
ਪੁੰਗਰੇ ਹੋਏ ਛੋਲੇ ਅਤੇ ਮੂੰਗੀ ਖਾਣ ਨਾਲ ਕਬਜ਼ ਅਤੇ ਗੈਸ ਦੀ ਬੀਮਾਰੀ ਤੋਂ ਰਾਹਤ ਮਿਲਦੀ ਹੈ। ਇਹ ਡਾਈਜੇਸ਼ਨ ਨੂੰ ਠੀਕ ਰੱਖਦੇ ਹਨ। ਇਹ ਪੁੰਗਰੀਆਂ ਹੋਈਆਂ ਚੀਜ਼ਾਂ ਸਰੀਰ ਨੂੰ ਡੀਟੌਕਸ ਕਰਕੇ, ਉਸ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀਆਂ ਹਨ ।

PunjabKesari

ਜੜ੍ਹਾਂ ਵਾਲੀਆਂ ਸਬਜ਼ੀਆਂ
ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਮੂਲੀ, ਸ਼ਲਗਮ, ਗਾਜਰ ਅਤੇ ਚੁਕੰਦਰ ਇਨ੍ਹਾਂ ਵਿੱਚ ਰਫੇਜ਼ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਦੇ ਨਾਲ ਹੋਰ ਪੌਸ਼ਟਿਕ ਤੱਤ ਜਿਵੇਂ ਵਿਟਾਮਿਨ ਅਤੇ ਮਿਨਰਲਸ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਪਪੀਤਾ
ਪਪੀਤੇ ਵਿੱਚ ਵਿਟਾਮਿਨ-ਏ, ਪੋਟਾਸ਼ੀਅਮ ਅਤੇ ਕੈਲਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਪਪੀਤਾ ਇਕ ਰੇਸ਼ੇਦਾਰ ਫਲ ਹੈ। ਇਹ ਸਾਡੀਆਂ ਅੰਤੜੀਆਂ ਦੀ ਸਫ਼ਾਈ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੁਰਾਣੀ ਕਬਜ਼ ਹੈ, ਉਸਨੂੰ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਸਵੇਰੇ ਖਾਲੀ ਢਿੱਡ ਪਪੀਤਾ ਖਾਣਾ ਚਾਹੀਦਾ ਹੈ, ਜਿਸ ਨਾਲ ਪਾਚਨ ਤੰਤਰ ਸਹੀ ਤਰ੍ਹਾਂ ਕੰਮ ਕਰਦਾ ਹੈ ਅਤੇ ਬਲੱਡ ਸ਼ੂਗਰ ਸਹੀ ਰਹਿੰਦਾ ਹੈ ।

ਸੰਤਰਾ
ਸੰਤਰਾ ਖਾਣ ਨਾਲ ਅਤੇ ਇਸ ਦਾ ਜੂਸ ਪੀਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਸੰਤਰੇ ’ਚ ਵਿਟਾਮਿਨ-ਸੀ, ਮਿਨਰਲਸ ਅਤੇ ਡਾਈਟਰੀ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਇਕ ਸੰਤਰੇ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਪਾਚਨ ਤੰਤਰ ਤੰਦਰੁਸਤ ਅਤੇ ਢਿੱਡ ਸਾਫ ਰਹਿੰਦਾ ਹੈ ।

PunjabKesari


author

rajwinder kaur

Content Editor

Related News