ਜੋਧਪੁਰ ਫਿਰਕੂ ਹਿੰਸਾ ''ਚ ਹੁਣ ਤੱਕ 97 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾਵਾਂ ਬੰਦ
Wednesday, May 04, 2022 - 12:22 AM (IST)
ਜੋਧਪੁਰ : ਰਾਜਸਥਾਨ ਦੇ ਜੋਧਪੁਰ ਸ਼ਹਿਰ 'ਚ ਫਿਰਕੂ ਤਣਾਅ ਤੋਂ ਬਾਅਦ 10 ਥਾਣਾ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਵਿਵਾਦ ਦੀ ਸ਼ੁਰੂਆਤ ਸੋਮਵਾਰ ਅੱਧੀ ਰਾਤ ਤੋਂ ਬਾਅਦ ਹੋਈ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਹ ਪਰਸ਼ੂਰਾਮ ਜਯੰਤੀ 'ਤੇ ਲਗਾਏ ਗਏ ਭਗਵਾ ਝੰਡੇ ਨੂੰ ਹਟਾ ਕੇ ਇਸਲਾਮਿਕ ਝੰਡਾ ਲੱਗਾ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਦੋਵਾਂ ਧਿਰਾਂ ਦੇ ਲੋਕਾਂ 'ਚ ਝੜਪ ਹੋ ਗਈ। ਹਾਲਾਤ ਇੰਨੇ ਵਿਗੜ ਗਏ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਨੀ ਪਈ। ਹੁਣ ਤੱਕ ਇਸ ਮਾਮਲੇ 'ਚ 97 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ 26 ਸਾਲ ਦੇ ਮੁੰਡੇ ਨੇ ਗੱਡੇ ਝੰਡੇ, ਸਫਲ ਕਾਰੋਬਾਰੀ ਤੋਂ ਬਾਅਦ ਬਣਿਆ ਸਮਾਜ ਸੇਵੀ (ਵੀਡੀਓ)
ਇੰਟਰਨੈੱਟ ਸੇਵਾਵਾਂ ਮੁਅੱਤਲ
ਇਸ ਦੌਰਾਨ ਰਾਜਸਥਾਨ ਸਰਕਾਰ ਨੇ ਜੋਧਪੁਰ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਡਵੀਜ਼ਨਲ ਕਮਿਸ਼ਨਰ ਨੇ ਪੂਰੇ ਜੋਧਪੁਰ ਜ਼ਿਲ੍ਹੇ (ਜੋਧਪੁਰ ਕਮਿਸ਼ਨਰੇਟ ਸਮੇਤ) ਵਿੱਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕੀਤਾ ਹੈ, ਜਿਸ ਅਨੁਸਾਰ ਇੰਟਰਨੈੱਟ ਸੇਵਾ ਪ੍ਰਦਾਤਾ ਦੁਆਰਾ 2ਜੀ/3ਜੀ/4ਜੀ/ਡਾਟਾ (ਮੋਬਾਇਲ ਇੰਟਰਨੈੱਟ), ਬਲਕ ਐੱਸ.ਐੱਮ.ਐੱਸ., ਐੱਮ.ਐੱਮ.ਐੱਸ./ਵਟਸਐਪ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ (ਵਾਇਸ ਕਾਲ, ਬ੍ਰਾਡਬੈਂਡ ਇੰਟਰਨੈੱਟ, ਲੀਜ਼ਡ ਲਾਈਨ ਨੂੰ ਛੱਡ ਕੇ) ਨਾਲ ਸਬੰਧਿਤ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਪਟਵਾਰੀਆਂ ਤੇ ਕਾਨੂੰਨਗੋਆਂ ਨੇ ਕੀਤਾ ਇਹ ਐਲਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ