AIIMS 'ਚ 2000 ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Monday, Oct 08, 2018 - 11:11 AM (IST)

AIIMS 'ਚ 2000 ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਨੇ ਨੌਕਰੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੇ ਹਨ। ਇਹ ਨੋਟੀਫੀਕੇਸ਼ਨ 'ਨਰਸਿੰਗ ਅਫਸਰ' ਦੇ ਅਹੁਦਿਆਂ 'ਤੇ ਹਨ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਕੁੱਲ ਅਹੁਦਿਆਂ ਦੀ ਗਿਣਤੀ:2000 
ਯੋਗਤਾ:ਉਮੀਦਵਾਰ ਨੇ ਇੰਡੀਅਨ ਨਰਸਿੰਗ 'ਚ ਡਿਪਲੋਮਾ ਕੀਤਾ ਹੋਵੇ ਨਾਲ ਹੀ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੋਵੇ।
ਉਮਰ ਸੀਮਾ:ਘੱਟ ਤੋਂ ਘੱਟ 21 ਅਤੇ ਜ਼ਿਆਦਾ ਤੋਂ ਜ਼ਿਆਦਾ 30 ਸਾਲ ਹੋਵੇ।
ਤਨਖਾਹ:9300 ਤੋਂ 34800 ਰੁਪਏ
ਚੋਣ ਪ੍ਰਕਿਰਿਆ:ਲਿਖਤੀ ਪਰੀਖਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਆਖਰੀ ਤਰੀਕ:29 ਅਕਤੂਬਰ 2018
ਅਪਲਾਈ ਫੀਸ:ਜਨਰਲ/ਓਬੀਸੀ ਉਮੀਦਵਾਰਾਂ ਲਈ 1500 ਰੁਪਏ, ਐੱਸ.ਸੀ.ਐੱਸ.ਟੀ ਲਈ 1200 ਰੁਪਏ ਅਤੇ ਵਿਕਲਾਂਗ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ। 
ਜਾਬ ਲਾਕੇਸ਼ਨ:ਨਵੀਂ ਦਿੱਲੀ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟhttp://www.aiimsexams.org ਪੜ੍ਹੋ।


Related News