ਹਿਮਾਚਲ ’ਚ ਇਕ ਹੋਰ ਟੈਸਟ ਦਾ ਪੇਪਰ ਲੀਕ, 5 ਲੱਖ ’ਚ ਹੋਇਆ ਸੀ JOA IT ਪੇਪਰ ਦਾ ਸੌਦਾ, 5 ਗ੍ਰਿਫਤਾਰ

Saturday, Dec 24, 2022 - 02:28 PM (IST)

ਹਿਮਾਚਲ ’ਚ ਇਕ ਹੋਰ ਟੈਸਟ ਦਾ ਪੇਪਰ ਲੀਕ, 5 ਲੱਖ ’ਚ ਹੋਇਆ ਸੀ JOA IT ਪੇਪਰ ਦਾ ਸੌਦਾ, 5 ਗ੍ਰਿਫਤਾਰ

ਸ਼ਿਮਲਾ (ਰਮੇਸ਼ ਸਿੰਗਟਾ)– ਹਿਮਾਚਲ ਪ੍ਰਦੇਸ਼ ’ਚ ਇਕ ਹੋਰ ਟੈਸਟ ਦਾ ਪੇਪਰ ਲੀਕ ਹੋ ਗਿਆ ਹੈ। ਇਸ ਤੋਂ ਪਹਿਲਾਂ ਹਮੀਰਪੁਰ ’ਚ ਅਪ੍ਰੈਲ ਮਹੀਨੇ ’ਚ ਜੂਨੀਅਰ ਆਫਿਸ ਅਸਿਸਟੈਂਟ ਦੇ ਟੈਸਟ ਦਾ ਪੇਪਰ ਲੀਕ ਹੋ ਗਿਆ ਸੀ।

ਇਸ ਵਾਰ ਜੂਨੀਅਰ ਆਫਿਸ ਅਸਿਸਟੈਂਟ (ਜੇ. ਓ. ਏ.) ਆਈ. ਟੀ. ਦਾ ਪੇਪਰ ਟੈਸਟ ਤੋਂ ਪਹਿਲਾਂ ਹੀ ਲੀਕ ਹੋ ਗਿਆ ਹੈ। 2 ਉਮੀਦਵਾਰਾਂ ਨਾਲ ਕੁੱਲ 5 ਲੱਖ ’ਚ ਸੌਦਾ ਹੋਇਆ ਸੀ। ਟੈਸਟ 25 ਦਸੰਬਰ ਨੂੰ ਹੋਣਾ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਸਟੇਟ ਵਿਜੀਲੈਂਸ ਐਂਡ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਹਮੀਰਪੁਰ ’ਚ ਕਮਿਸ਼ਨ ਦੀ ਸੀਨੀਅਰ ਸੁਪਰਡੈਂਟ ਉਮਾ ਆਜ਼ਾਦ ਸਮੇਤ ਉਨ੍ਹਾਂ ਦੇ ਬੇਟੇ ਨਿਖੀ ਆਜ਼ਾਦ ਤੇ ਇਕ ਦਲਾਲ ਸੰਜੇ ਸਮੇਤ ਕੁੱਲ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਚ 2 ਉਮੀਦਵਾਰ ਵੀ ਸ਼ਾਮਲ ਹਨ। ਦੋਸ਼ੀਆਂ ਤੋਂ ਹੱਲ ਪ੍ਰਸ਼ਨ ਪੱਤਰ ਤੇ ਪੈਸੇ ਬਰਾਮਦ ਕੀਤੇ ਗਏ ਹਨ।


author

Rakesh

Content Editor

Related News