JNU ਹਿੰਸਾ : ਪੁਲਸ ਨੇ ਆਈਸ਼ੀ ਸਮੇਤ 19 ਵਿਦਿਆਰਥੀਆਂ ''ਤੇ ਦਰਜ ਕੀਤੀ FIR

01/07/2020 11:01:59 AM

ਨਵੀਂ ਦਿੱਲੀ— ਜੇ.ਐੱਨ.ਯੂ. ਦੀ ਵਿਦਿਆਰਥੀ ਸੰਘ (ਜੇ.ਐੱਨ.ਯੂ.ਐੱਸ.ਯੂ.) ਪ੍ਰਧਾਨ ਆਈਸ਼ੀ ਘੋਸ਼ 'ਤੇ ਦਿੱਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ। 4 ਜਨਵਰੀ ਨੂੰ ਜੇ.ਐੱਨ.ਯੂ. ਦੇ ਸਰਵਰ ਰੂਮ 'ਚ ਭੰਨ-ਤੋੜ ਅਤੇ ਸੁਰੱਖਿਆ ਗਾਰਡਾਂ 'ਤੇ ਹਮਲਾ ਕਰਨ ਦੇ ਦੋਸ਼ 'ਚ ਘੋਸ਼ ਅਤੇ 19 ਹੋਰ ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐੱਫ.ਆਈ.ਆਰ. ਦੇ ਦੋਸ਼ੀ ਕਾਲਮ 'ਚ ਹੋਰ ਵਿਦਿਆਰਥੀਆਂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਡਿਟੇਲ 'ਚ ਉਨ੍ਹਾਂ ਦਾ ਨਾਂ ਦਰਜ ਕੀਤਾ ਗਿਆ ਹੈ। 

4 ਫਰਵਰੀ ਨੂੰ ਸਰਵਰ ਰੂਮ 'ਚ ਕੀਤੀ ਗਈ ਭੰਨ-ਤੋੜ
ਵਿਦਿਆਰਥੀ ਸੰਘ ਪ੍ਰਧਾਨ ਆਈਸ਼ੀ ਘੋਸ਼ ਅਤੇ ਹੋਰ ਵਿਦਿਆਰਥੀਆਂ 'ਤੇ ਜੇ.ਐੱਨ.ਯੂ. ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ 'ਤੇ 4 ਫਰਵਰੀ ਨੂੰ ਸਰਵਰ ਰੂਮ 'ਚ ਭੰਨ-ਤੋੜ ਕਰਨ ਅਤੇ ਮੌਜੂਦਾ ਸੁਰੱਖਿਆ ਗਾਰਡ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਜੇ.ਐੱਨ.ਯੂ. ਪ੍ਰਸ਼ਾਸਨ 'ਚ 5 ਜਨਵਰੀ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਗਈ।

ਤਿੰਨ ਹੋਸਟਲਾਂ 'ਚ 5 ਜਨਵਰੀ ਦੀ ਸ਼ਾਮ ਹੋਇਆ ਸੀ ਹੰਗਾਮਾ
ਜੇ.ਐੱਨ.ਯੂ. ਦੇ ਤਿੰਨ ਹੋਸਟਲਾਂ 'ਚ 5 ਜਨਵਰੀ ਦੀ ਸ਼ਾਮ ਜੰਮ ਕੇ ਹੰਗਾਮਾ ਹੋਇਆ। ਕਈ ਵਿਦਿਆਰਥੀਆਂ ਨੂੰ ਕੁੱਟਿਆ ਗਿਆ ਅਤੇ ਭੰਨ-ਤੋੜ ਕੀਤੀ ਗਈ। ਵਿਦਿਆਰਥੀ ਸੰਘ ਪ੍ਰਧਾਨ ਘੋਸ਼ 'ਤੇ ਵੀ ਹਮਲਾ ਕੀਤਾ ਗਿਆ ਅਤੇ ਉਸ ਦੇ ਸਿਰ 'ਤੇ ਕਾਫ਼ੀ ਸੱਟ ਲੱਗੀ। ਹਾਲੇ ਤੱਕ ਹਮਲਾਵਰ ਪਕੜ 'ਚ ਨਹੀਂ ਆਏ ਹਨ ਪਰ ਨਕਾਬਪੋਸ਼ ਹਮਲਾਵਰਾਂ 'ਤੇ ਜੰਮ ਕੇ ਸਿਆਸਤ ਜ਼ਰੂਰ ਹੋ ਰਹੀ ਹੈ। ਹਮਲੇ ਤੋਂ ਬਾਅਦ ਸਾਬਰਮਤੀ ਹੋਸਟਲ ਦੇ 2 ਵਾਰਡਨ ਨੇ ਅਸਤੀਫਾ ਦੇ ਦਿੱਤਾ। ਰਾਮ ਅਵਤਾਰ ਮੀਣਾ ਅਤੇ ਪ੍ਰਕਾਸ਼ ਸਾਹੂ ਖੁਦ ਇਹ ਕਹਿੰਦੇ ਹੋਏ ਵੱਖ ਹੋ ਗਏ ਕਿ ਉਹ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕੇ।


DIsha

Content Editor

Related News