ਜੰਮੂ-ਕਸ਼ਮੀਰ : ਖੱਡ ''ਚ ਡਿੱਗਿਆ ਵਿਦਿਆਰਥਣਾਂ ਨਾਲ ਭਰਿਆ ਟੈਂਪੂ, 11 ਦੀ ਮੌਤ

06/27/2019 5:39:38 PM

ਜੰਮੂ-ਕਸ਼ਮੀਰ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਮੁਗਲ ਰੋਡ 'ਤੇ ਵੀਰਵਾਰ ਨੂੰ ਇਕ ਭਿਆਨਕ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਸਾਹਮਣੇ ਤੋਂ ਆ ਰਹੇ ਇਕ ਸਕੂਟੀ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਵਿਦਿਆਰਥੀਆਂ ਨਾਲ ਭਰਿਆ ਇਕ ਟੈਂਪੂ ਟਰੈਵਲ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗਿਆ। ਇਸ 'ਚ 9 ਵਿਦਿਆਰਥਣਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਜ਼ਖਮੀ ਹਨ।

ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪੁਲਸ ਨੇ ਬਚਾਅ ਮੁਹਿੰਮ ਚਲਾਈ ਅਤੇ ਸਾਰੇ ਲੋਕਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ੋਪੀਆਂ ਮੁਹੰਮਦ ਸਲੀਮ ਮਲਿਕ ਨੇ 11 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ 7 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਐੱਸ.ਐੱਮ.ਐੱਚ.ਐੱਸ. ਹਸਪਤਾਲ 'ਚ ਰੈਫਰ ਕਰ ਦਿੱਤਾ ਸੀ।


DIsha

Content Editor

Related News