ਦੱਖਣੀ ਕਸ਼ਮੀਰ ''ਚ ਐੱਮ. ਫਿਲ ਸਕਾਲਰ ਬਣਿਆ ਅੱਤਵਾਦੀ

Saturday, Apr 21, 2018 - 04:05 PM (IST)

ਦੱਖਣੀ ਕਸ਼ਮੀਰ ''ਚ ਐੱਮ. ਫਿਲ ਸਕਾਲਰ ਬਣਿਆ ਅੱਤਵਾਦੀ

ਸ਼੍ਰੀਨਗਰ (ਮਜ਼ੀਦ)— ਦੱਖਣੀ ਕਸ਼ਮੀਰ 'ਚ ਅੱਤਵਾਦੀਆਂ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਵਧਦੀ ਗਿਣਤੀ ਦੌਰਾਨ ਇਕ ਹੋਰ ਨੌਜਵਾਨ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਗਿਆ ਹੈ। ਉਕਤ ਨੌਜਵਾਨ ਦੀ ਪਛਾਣ ਜੁਬੈਰ ਅਹਿਮਦ ਵਾਨੀ ਪੁੱਤਰ ਮੁਹੰਮਦ ਅਫਜ਼ਲ ਵਾਨੀ ਨਿਵਾਸੀ ਦੇਹਰੁਨਾ ਅਨੰਤਨਾਗ ਦੇ ਤੌਰ 'ਤੇ ਹੋਈ ਹੈ। ਨੌਜਵਾਨ ਦੀ ਬੰਦੂਕ ਨਾਲ ਤਸਵੀਰ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਗਈ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜੁਬੈਰ ਨੇ ਦੇਹਰਾਦੂਨ ਤੋਂ ਐੱਮ. ਫਿਲ ਦੀ ਡਿਗਰੀ ਹਾਸਲ ਕੀਤੀ ਹੈ। ਇਸ ਸਬੰਧੀ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਇਸ ਤਸਵੀਰ ਦੀ ਸੱਚਾਈ ਦੀ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਪਦਪੋਰਾ ਇਲਾਕੇ ਦਾ ਇਕ ਨੌਜਵਾਨ ਨੇ ਹਿੰਸਾ ਦਾ ਮਾਰਗ ਅਪਣਾ ਲਿਆ ਸੀ। ਨੌਜਵਾਨ ਦੀ ਪਛਾਣ ਆਬਿਦ ਨਾਜਿਰ ਚੋਪਾਨ ਦੇ ਤੌਰ 'ਤੇ ਹੋਈ ਸੀ।
ਸੂਤਰਾਂ ਅਨੁਸਾਰ ਮੰਨੀਏ ਤਾਂ ਨੌਜਵਾਨ ਐੈੱਨ.ਡੀ. ਅਤੇ ਬੀਟੈਕ ਪਾਸ ਹੈ। ਜਲਦੀ ਹੀ ਫੌਜ 'ਚ ਅਧਿਕਾਰੀ ਬਣਨ ਵਾਲਾ ਸੀ। ਹਾਲਾਂਕਿ ਇਸ ਗੱਲ ਦੀ ਅਜੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਤਸਵੀਰ ਵਾਇਰਲ ਹੋਈ ਹੈ। ਜਿਸ 'ਚ ਨੌਜਵਾਨ ਫੌਜ ਦੀ ਵਰਦੀ 'ਚ ਬੰਦੂਕ ਲੈ ਕੇ ਖੜ੍ਹਿਆ ਹੈ। ਇਸ ਤਸਵੀਰ 'ਚ ਲਿਖਿਆ ਹੈ ਕਿ ਨੌਜਵਾਨ ਨੇ 18/4/2018 ਨੂੰ ਅੱਤਵਾਦੀ ਸੰਗਠਨ ਹਿਜਬੁਲ ਨਾਲ ਜੁੜ ਗਿਆ ਹੈ।


Related News