ਜ਼ਿੰਦਾ ਹੈ ਭੰਵਰੀ ਦੇਵੀ : ਇੰਦਰਾ ਬਿਸ਼ਨੋਈ
Sunday, Jun 11, 2017 - 12:54 AM (IST)

ਜੋਧਪੁਰ— ਇਥੋਂ ਦੀ ਇਕ ਅਦਾਲਤ ਨੇ ਸੂਬੇ ਦੇ ਬਹੁ-ਚਰਚਿਤ ਭੰਵਰੀ ਦੇਵੀ ਕਤਲ ਕਾਂਡ ਦੀ ਮੁੱਖ ਕੜੀ ਮੰਨੀ ਜਾਣ ਵਾਲੀ ਇੰਦਰਾ ਬਿਸ਼ਨੋਈ ਨੂੰ ਸ਼ਨੀਵਾਰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ। ਸੀ. ਬੀ. ਆਈ. ਨੇ ਇੰਦਰਾ ਨੂੰ ਪੁਲਸ ਹਿਰਾਸਤ ਦੀ ਮਿਆਦ ਖਤਮ ਹੋਣ 'ਤੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ।
ਅਦਾਲਤ ਦੇ ਹੁਕਮਾਂ 'ਤੇ ਇੰਦਰਾ ਨੂੰ ਕੇਂਦਰੀ ਜੇਲ 'ਚ ਲਿਜਾ ਕੇ ਜੇਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਅਦਾਲਤ 'ਚੋਂ ਨਿਕਲਦੇ ਸਮੇਂ ਇੰਦਰਾ ਦੇ ਇਕ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਮੀਡੀਆ ਨੂੰ ਕਿਹਾ ਕਿ ਭੰਵਰੀ ਦੇਵੀ ਜ਼ਿੰਦਾ ਹੈ। ਇੰਦਰਾ ਦੇ ਇਸ ਬਿਆਨ 'ਚ ਕਿੰਨੀ ਸੱਚਾਈ ਹੈ, ਉਸ ਨੂੰ ਕੋਈ ਨਹੀਂ ਜਾਣਦਾ। ਦੱਸਣਯੋਗ ਹੈ ਕਿ ਸਾਢੇ 5 ਸਾਲ ਤਕ ਫਰਾਰ ਰਹੀ ਇੰਦਰਾ ਨੂੰ ਏ. ਟੀ. ਐੱਸ. ਨੇ 2 ਜੂਨ ਨੂੰ ਦੇਵਾਸ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੇ ਵਕੀਲ ਨੇ ਇੰਦਰਾ ਦੇ ਦਾਅਵੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਸੀ.ਬੀ.ਆਈ. ਨੇ ਨਹਿਰ 'ਚੋਂ ਜਿਹੜੀਆਂ ਹੱਡਿਆਂ ਬਰਾਮਦ ਕੀਤੀਆਂ ਸਨ ਉਹ ਭੰਵਰੀ ਦੀ ਨਹੀਂ ਸੀ ਅਤੇ ਫਾਰੈਂਸਿਕ ਰਿਪੋਰਟ 'ਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਸੀ।