ਜੀਂਦ: ਦੋ ਮੋਟਰਸਾਈਕਲਾਂ ਦੀ ਟੱਕਰ ''ਚ ਚਾਰ ਨੌਜਵਾਨਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ

Thursday, Oct 07, 2021 - 12:17 AM (IST)

ਜੀਂਦ: ਦੋ ਮੋਟਰਸਾਈਕਲਾਂ ਦੀ ਟੱਕਰ ''ਚ ਚਾਰ ਨੌਜਵਾਨਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਜੀਂਦ (ਹਰਿਆਣਾ) -  ਜ਼ਿਲ੍ਹੇ ਦੇ ਦਬਲੇਨ ਪਿੰਡ ਦੇ ਕੋਲ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਦੀ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਲੋਹਚਾਬ ਨਿਵਾਸੀ ਸੰਜੇ ਨਰਵਾਨਾ ਦੀ ਮੇਲਾ ਮੰਡੀ ਵਿੱਚ ਝੋਨਾ ਵੇਚ ਕੇ ਬਾਇਕ ਤੋਂ ਪਰਤ ਰਿਹਾ ਸੀ ਉਦੋਂ ਸਾਹਮਣੇ ਤੋਂ ਤੇਜ਼ੀ ਨਾਲ ਆਉਂਦੀ ਬਾਇਕ ਉਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਰੋਹਤਾਸ, ਵਿਕਰਮ, ਦੀਪਕ ਅਤੇ ਸੰਜੇ ਦੇ ਰੂਪ ਵਿੱਚ ਹੋਈ ਹੈ। ਉਥੇ ਹੀ ਘਟਨਾ ਵਿੱਚ ਸਚਿਨ ਅਤੇ ਅਜੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News