ਬਦਮਾਸ਼ਾਂ ਨੇ ਕੀਤਾ ਰੇਲਵੇ ਟਰੈੱਕ ਬਲਾਸਟ, ਪੱਟੜੀ ''ਤੇ ਹੋਇਆ 3 ਫੁੱਟ ਡੂੰਘਾ ਟੋਇਆ

Thursday, Oct 03, 2024 - 09:55 AM (IST)

ਸਾਹਿਬਗੰਜ- ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ’ਚ ਬਦਮਾਸ਼ਾਂ ਨੇ ਵਿਸਫੋਟਕ ਲਾ ਕੇ ਇਕ ਰੇਲਵੇ ਟਰੈੱਕ ਨੂੰ ਉੱਡਾ ਦਿੱਤਾ। ਇਹ ਘਟਨਾ ਰੰਗਾ ਪਿੰਡ ਕੋਲ ਵਾਪਰੀ, ਜਿੱਥੇ ਸ਼ਰਾਰਤੀ ਅਨਸਰਾਂ ਨੇ ਵਿਸਫੋਟਕ ਲਾ ਕੇ ਰੇਲਵੇ ਟਰੈੱਕ ਨੂੰ ਉਡਾ ਦਿੱਤਾ। ਧਮਾਕੇ ਦੀ ਆਵਾਜ਼ ਆਲੇ-ਦੁਆਲੇ ਦੇ ਪਿੰਡਾਂ ਤੱਕ ਦਿੱਤੀ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਤ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਪਹਿਲੂਆਂ ਤੋਂ ਛਾਣਬੀਣ ਕਰ ਰਹੀ ਹੈ। ਇਹ ਘਟਨਾ ਲਲਮਟੀਆ ਤੋਂ ਫਰੱਕਾ ਜਾਣ ਵਾਲੀ ਐੱਮ. ਜੀ. ਆਰ. ਰੇਲਵੇ ਲਾਈਨ 'ਤੇ ਵਾਪਰੀ। 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਲੇ ਦੀ ਢੋਆ-ਢੁਆਈ ਲਈ ਐੱਨ. ਟੀ. ਪੀ. ਸੀ. ਵੱਲੋਂ ਸੰਚਾਲਿਤ ਰੇਲ ਪੱਟੜੀ ਦਾ ਇਕ ਹਿੱਸਾ ਧਮਾਕੇ ਕਾਰਨ ਨੁਕਸਾਨਿਆ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਅੱਧੀ ਰਾਤ ਦੇ ਨੇੜੇ-ਤੇੜੇ ਬਰਹੇਟ ਥਾਣੇ ਅਧੀਨ ਪੈਂਦੇ ਇਲਾਕੇ ਦੇ ਰੰਗਾ ਪਿੰਡ ਨੇੜੇ ਵਾਪਰੀ ਅਤੇ ਇਸ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸਾਹਿਬਗੰਜ ਦੇ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ’ਚ ਕਿਸੇ ਅਪਰਾਧੀ ਗਿਰੋਹ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਹ ਲਾਈਨ ਭਾਰਤੀ ਰੇਲਵੇ ਨੈੱਟਵਰਕ ਦਾ ਹਿੱਸਾ ਨਹੀਂ ਹੈ।

ਇਸ ਦਾ ਸੰਚਾਲਨ ਕੋਲੇ ਦੀ ਢੋਆ-ਢੁਆਈ ਲਈ ਕੀਤਾ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਧਮਾਕੇ ਨਾਲ ਪੱਟੜੀ ਦਾ ਲੱਗਭਗ 470 ਸੈਂਟੀਮੀਟਰ ਹਿੱਸਾ ਨੁਕਸਾਨਿਆ ਗਿਆ। ਧਮਾਕੇ ਕਾਰਨ ਰੇਲਵੇ ਟਰੈੱਕ 'ਤੇ 3 ਫੁੱਟ ਡੂੰਘਾ ਟੋਇਆ ਹੋ ਗਿਆ ਅਤੇ ਟਰੈੱਕ ਦਾ ਇਕ ਹਿੱਸਾ ਲੱਗਭਗ 39 ਮੀਟਰ ਦੂਰ ਜਾ ਡਿੱਗਿਆ। ਝਾਰਖੰਡ ਪੁਲਸ, ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ। ਇਸ ਹਾਦਸੇ ਦੇ ਪਿੱਛੇ ਨਕਸਲੀ ਜਾਂ ਕਿਸੇ ਹੋਰ ਦਾ ਹੱਥ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ 'ਤੇ ਐੱਫ. ਐੱਸ. ਐੱਲ. ਦੀ ਟੀਮ ਬੁਲਾਈ ਗਈ ਹੈ ਅਤੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News