ਜੈੱਟ ਏਅਰਵੇਜ਼ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 2 ਬੋਇੰਗ ਜਹਾਜ਼ਾਂ ਦੀ ਕੀਤੀ ਪੇਸ਼ਕਸ਼

Monday, May 25, 2020 - 05:06 PM (IST)

ਜੈੱਟ ਏਅਰਵੇਜ਼ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 2 ਬੋਇੰਗ ਜਹਾਜ਼ਾਂ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ (ਭਾਸ਼ਾ) : ਨਕਦੀ ਸੰਕਟ ਕਾਰਨ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਚੁੱਕੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਭਾਰਤ ਲਿਆਉਣ ਲਈ ਆਪਣੇ 2 ਬੋਇੰਗ ਜਹਾਜ਼ਾਂ ਦੀ ਪੇਸ਼ਕਸ਼ ਕੀਤੀ ਹੈ। ਕਾਰਪੋਰੇਟ ਕਾਰਜ ਮੰਤਰਾਲਾ ਨੂੰ ਲਿਖੇ ਇਕ ਪੱਤਰ ਵਿਚ ਇਹ ਪੇਸ਼ਕਸ਼ ਕੀਤੀ ਗਈ ਹੈ। ਹਵਾਬਾਜ਼ੀ ਕੰਪਨੀ ਇਸ ਸਮੇਂ ਦਿਵਾਲੀਆ ਪ੍ਰਕਿਰਿਆ 'ਚੋਂ ਲੰਘ ਰਹੀ ਹੈ ਅਤੇ ਇਸ ਦੇ ਮਾਮਲਿਆਂ ਦਾ ਪ੍ਰਬੰਧਨ ਦਿਵਾਲੀਆ ਹੱਲ ਪੇਸ਼ੇਵਰ ਅਸ਼ੀਸ਼ ਛਾਵਛਰੀਆ ਕਰ ਰਹੇ ਹਨ। ਕਾਰਪੋਰੇਟ ਕਾਰਜ ਮੰਤਰਾਲਾ ਦਿਵਾਲੀਆ ਅਤੇ ਕਰਜ਼ਾ ਸੋਧ ਅਸਮਰੱਥਾ ਐਕਟ (ਆਈ.ਬੀ.ਸੀ.) ਲਾਗੂ ਕਰ ਰਿਹਾ ਹੈ।

ਛਾਵਛਰੀਆ ਨੇ 2 ਜਹਾਜ਼ਾਂ ਦੀ ਪੇਸ਼ਕਸ਼ ਤੋਂ ਇਲਾਵਾ ਇਨ੍ਹਾਂ ਉਡਾਣਾਂ ਲਈ ਫੰਡ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ 20 ਮਈ ਨੂੰ ਕਾਰਪੋਰੇਟ ਮਾਮਲਿਆਂ ਦੇ ਸਕੱਤਰ ਇੰਜੇਤੀ ਸ਼੍ਰੀਨਿਵਾਸ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਵੰਦੇ ਭਾਰਤ ਮਿਸ਼ਨ ਲਈ 2 ਬੋਇੰਗ 777-300 ਈ.ਆਰ. ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ''ਤੁਹਾਡੀ ਇੱਛਾ ਅਨੁਸਾਰ ਮੈਂ ਇਸ ਦਾ ਮੁਲਾਂਕਣ ਕੀਤਾ ਹੈ ਕਿ ਜੈੱਟ ਏਅਰਵੇਜ਼ ਆਪਣੇ ਬੋਇੰਗ 777-300 ਈ.ਆਰ. ਜਹਾਜ਼ ਜ਼ਰੀਏ ਵੱਖ-ਵੱਖ ਦੇਸ਼ਾਂ ਵਿਚ (ਕੋਵਿਡ-19 ਮਹਾਮਾਰੀ ਕਾਰਨ) ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ (ਵੰਦੇ ਭਾਰਤ ਮਿਸ਼ਨ ਦੇ ਤਹਿਤ) ਦੀ ਸਹਾਇਤਾ ਕਰ ਸਕਦਾ ਹੈ।

ਪੱਤਰ ਵਿਚ ਲਿਖਿਆ ਹੈ, ''ਸ਼ੁਰੂਆਤੀ ਮੁਲਾਂਕਣ ਦੇ ਆਧਾਰ 'ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵੰਦੇ ਭਾਰਤ ਮਿਸ਼ਨ ਵਿਚ ਹਿੱਸਾ ਲੈਣ ਲਈ ਜੈੱਟ ਏਅਰਵੇਜ਼ 2 ਬੋਇੰਗ 777-300 ਈ.ਆਰ. ਜਹਾਜ਼ ਨਾਲ ਸ਼ੁਰੂਆਤ ਕਰ ਸਕਦਾ ਹੈ, ਜਿਸ ਨੂੰ 4 ਜਹਾਜ਼ਾਂ ਤੱਕ ਵਧਾਇਆ ਜਾ ਸਕਦਾ ਹੈ। ਇਸ ਪੇਸ਼ਕਸ਼ ਦੀ ਮੌਜੂਦਾ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲ ਸਕੀ ਹੈ। ਸ਼੍ਰੀਨਿਵਾਸ ਅਤੇ ਛਾਵਛਰੀਆ ਟਿੱਪਣੀ ਲਈ ਉਪਲੱਬਧ ਨਹੀਂ ਸਨ। ਇਸ ਸਮੇਂ ਜੈੱਟ ਏਅਰਵੇਜ਼ ਕੋਲ 12 ਜਹਾਜ਼ ਹਨ।


author

cherry

Content Editor

Related News