ਜੇ. ਈ. ਈ.-ਮੇਨ ਦਾ ਪਹਿਲਾ ਪੜਾਅ ਅਪ੍ਰੈਲ, ਦੂਜਾ ਮਈ ਨੂੰ

03/02/2022 1:56:58 PM

ਨਵੀਂ ਦਿੱਲੀ– ਇੰਜੀਨੀਅਰਿੰਗ ਲਈ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਜੇ. ਈ. ਈ.-ਮੇਨ ਦਾ ਪਹਿਲਾ ਪੜਾਅ ਅਪ੍ਰੈਲ ਅਤੇ ਦੂਜਾ ਪੜਾਅ ਮਈ ਵਿਚ ਨਿਰਧਾਰਤ ਕੀਤਾ ਗਿਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇ. ਈ. ਈ.-ਮੇਨ ਦਾ ਪਹਿਲਾ ਪੜਾਅ 16 ਤੋਂ 21 ਅਪ੍ਰੈਲ ਅਤਤੇ ਦੂਜਾ ਪੜਾਅ 24 ਤੋਂ 29 ਮਈ ਨੂੰ ਨਿਰਧਾਰਤ ਕੀਤਾ ਗਿਆ ਹੈ।

ਸਾਂਝੀ ਪ੍ਰਵੇਸ਼ ਪ੍ਰੀਖਿਆ ਜੇ. ਈ. ਈ.-ਮੇਨ ਵਿਚ 2 ਪੇਪਰ ਹੁੰਦੇ ਹਨ। ਪਹਿਲੇ ਪੇਪਰ ਦਾ ਆਯੋਜਨ ਐੱਨ. ਆਈ. ਟੀ., ਆਈ. ਆਈ. ਆਈ. ਟੀ. ਤੇ ਹੋਰ ਕੇਂਦਰ ਆਧਾਰਤ ਤਕਨੀਕੀ ਸੰਸਥਾਵਾਂ ਅਤੇ ਸੂਬਾ ਸਰਕਾਰਾਂ ਦੀ ਹਿੱਸੇਦਾਰੀ ਵਾਲੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਤੇ ਯੂਨੀਵਰਸਿਟੀਆਂ ਵਿਚ ਬੀ. ਈ. ਤੇ ਬੀ. ਟੈੱਕ. ਗ੍ਰੈਜੂਏਟ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਦਾਖਲੇ ਲਈ ਹੁੰਦਾ ਹੈ। ਇਹ ਜੇ. ਈ. ਈ. ਐਡਵਾਂਸ ਲਈ ਯੋਗਤਾ ਪ੍ਰੀਖਿਆ ਵੀ ਹੁੰਦੀ ਹੈ ਜੋ ਆਈ. ਆਈ. ਟੀ. ਵਿਚ ਦਾਖਲੇ ਲਈ ਹੁੰਦੀ ਹੈ। ਇਸ ਵਿਚ ਦੂਜਾ ਪੇਪਰ ਵਾਸਤੂਕਲਾ ’ਚ ਗ੍ਰੈਜੂਏਟ ਅਤੇ ਯੋਜਨਾ ਵਿਚ ਗ੍ਰੈਜੂਏਟ ਕੋਰਸ ’ਚ ਦਾਖਲੇ ਲਈ ਹੁੰਦਾ ਹੈ।


Rakesh

Content Editor

Related News