ਜੇ.ਈ.ਈ. ਐਡਵਾਂਸਡ ਦਾ ਨਤੀਜਾ ਜਾਰੀ, ਹੈਦਰਾਬਾਦ ਦੇ ਵਾਵਿਲਾ ਚਿਦਵਿਲਾਸ ਰੈੱਡੀ ਨੇ ਕੀਤਾ ਟਾਪ

06/18/2023 12:46:26 PM

ਨੈਸ਼ਨਲ ਡੈਸਕ- ਹੈਦਰਾਬਾਦ ਦੇ ਵਾਵਿਲਾ ਚਿਦਵਿਲਾਸ ਰੈੱਡੀ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) 'ਚ ਦਾਖਲੇ ਲਈ ਆਯੋਜਿਤ ਸੰਯੁਕਤ ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਐਡਵਾਂਸਡ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇ.ਈ.ਈ. ਐਡਵਾਂਸਡ ਪ੍ਰੀਖਿਆ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ। ਇਸ ਸਾਲ ਪ੍ਰੀਖਿਆ ਦਾ ਆਯੋਜਨ ਕਰਨ ਵਾਲੇ ਆਈ.ਆਈ.ਟੀ. ਗੁਹਾਟੀ ਦੇ ਅਨੁਸਾਰ, ਰੈੱਡੀ ਨੇ 360 'ਚੋਂ 341 ਅੰਕ ਹਾਸਿਲ ਕੀਤੇ। 

ਅਧਿਕਾਰੀਆਂ ਮੁਤਾਬਕ, ਆਈ.ਆਈ.ਟੀ. ਹੈਦਰਾਬਾਦ ਜ਼ੋਨ ਦੀ ਹੀ ਨਯਕਾਂਤੀ ਨਗਾ ਭਵਯਾ ਸ਼੍ਰੀ 298 ਅੰਕ ਪ੍ਰਾਪਤ ਕਰਕੇ ਕੁੜੀਆਂ 'ਚ ਟਾਪ 'ਤੇ ਰਹੀ। ਆਈ.ਆਈ.ਟੀ. ਗੁਹਾਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈ.ਆਈ.ਟੀ.-ਜੇ.ਈ.ਈ. ਐਡਵਾਂਸਡ ਦੇ ਦੋਵਾਂ ਪੇਪਰਾਂ ਦੀ ਪ੍ਰੀਖਿਆ ਲਈ ਕੁੱਲ 1,80,372 ਉਮੀਦਵਾਰ ਸ਼ਾਮਲ ਹੋਏ ਸਨ। ਇਨ੍ਹਾਂ 'ਚੋਂ 36,204 ਮੁੰਡਿਆਂ ਅਤੇ 7,509 ਕੁੜੀਆਂ ਨੇ ਜੇ.ਈ.ਈ. ਐਡਵਾਂਸਡ 2023 ਦੀ ਪ੍ਰੀਖਿਆ ਪਾਸ ਕੀਤੀ। ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਜੇ.ਈ.ਈ.-ਮੇਨ, ਜੇ.ਈ.ਈ.-ਐਡਵਾਂਸਡ ਲਈ ਯੋਗਤਾ ਪ੍ਰੀਖਿਆ ਹੈ। ਇਹ ਪ੍ਰੀਖਿਆ 4 ਜੂਨ ਨੂੰ ਆਯੋਜਿਤ ਕੀਤੀ ਗਈ ਸੀ।

ਇੰਝ ਚੈੱਕ ਕਰੋ ਨਤੀਜਾ

- ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾਓ।
- ਅਧਿਕਾਰਤ ਲਿੰਕ 'ਤੇ ਕਲਿੱਕ ਕਰੋ।
- ਕ੍ਰੇਡੈਂਸ਼ੀਅਲਸ ਦੀ ਵਰਤੋਂ ਕਰਕੇ ਲਾਗ-ਇਨ ਕਰੋ।
- ਨਤੀਜਾ ਪੇਜ਼ 'ਤੇ ਦਿਖਾਈ ਦੇਵੇਗਾ।
- ਭਵਿੱਖ 'ਚ ਇਸਤੇਮਾਲ ਲਈ ਇਸਦੀ ਇਕ ਹਾਰਡ ਕਾਪੀ ਲੈ ਲਓ।


Rakesh

Content Editor

Related News