ਸ਼ਸ਼ੀਕਲਾ ਦੇ ਭਰਾ ਦਾ ਦਾਅਵਾ : 4 ਦਸੰਬਰ ਨੂੰ ਹੀ ਹੋ ਗਈ ਸੀ ਜੈਲਲਿਤਾ ਦੀ ਮੌਤ
Thursday, Jan 18, 2018 - 03:55 PM (IST)

ਚੇਨਈ — ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਇਕ ਸਾਲ ਬਾਅਦ ਵੀ ਉਨ੍ਹਾਂ ਦੀ ਮੌਤ ਇਕ ਬੁਝਾਰਤ ਬਣੀ ਹੋਈ ਹੈ। ਹੁਣ ਇਕ ਨਵਾਂ ਦਾਅਵਾ ਸ਼ਸ਼ੀਕਲਾ ਦਾ ਭਰਾ ਦਿਵਾਕਰਨ ਨੇ ਬੁੱਧਵਾਰ ਨੂੰ ਕੀਤਾ ਕਿ ਅੰਮਾ ਦੀ ਮੌਤ 4 ਦਸੰਬਰ ਨੂੰ ਹੀ ਹੋ ਗਈ ਸੀ ਪਰ ਹਸਪਤਾਲ ਨੇ ਇਕ ਦਿਨ ਬਾਅਦ ਇਸ ਬਾਰੇ ਐਲਾਨ ਕੀਤਾ ਸੀ। ਦਿਵਾਕਰਨ ਤਿਰੂਵਰੂਰ ਦੇ ਮਨਾਗੁੜੀ 'ਚ ਸਾਬਕਾ ਮੁੱਖ ਮੰਤਰੀ ਸਵ. ਐੱਮ. ਜੀ. ਰਾਮਚੰਦਰਨ ਦੀ ਜੈਅੰਤੀ ਮੌਕੇ ਆਯੋਜਿਤ ਸਮਾਗਮ 'ਚ ਬੋਲ ਰਹੇ ਸਨ।