ਬਾਲਾਕੋਟ ਸੈਕਟਰ ’ਚ ਐਲ. ਓ. ਸੀ. ਦੇ ਨੇੜੇ ਬਾਰੂਦੀ ਸੁਰੰਗ ’ਚ ਹੋਇਆ ਵਿਸਫੋਟ

Wednesday, Nov 21, 2018 - 04:44 PM (IST)

ਬਾਲਾਕੋਟ ਸੈਕਟਰ ’ਚ ਐਲ. ਓ. ਸੀ. ਦੇ ਨੇੜੇ ਬਾਰੂਦੀ ਸੁਰੰਗ ’ਚ ਹੋਇਆ ਵਿਸਫੋਟ

ਪੁੰਛ-ਪੁੰਛ ਦੇ ਬਾਲਾਕੋਟ ਸੈਕਟਰ ’ਚ ਲੈਂਡਮਾਈਨ ਵਿਸਫੋਟ ’ਚ ਸੈਨਾ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਹ ਬਾਰੂਦੀ ਸੁਰੰਗ ’ਚ ਐਲ. ਓ. ਸੀ. ਦੇ ਨੇੜੇ ਵਿਸਫੋਟ ਹੋਇਆ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ।ਅਧਿਕਾਰਤ ਮਾਹਿਰਾਂ ਦੇ ਅਨੁਸਾਰ ਸੈਨਾ ਦੇ ਜਵਾਨ ਨਿਯਮਿਤ ਪੈਟ੍ਰੋਲਿੰਗ ’ਤੇ ਸੀ ਅਤੇ ਤਾਂ ਉਸੇ ਸਮੇਂ ਉਨ੍ਹਾਂ ਦਾ ਪੈਰ ਬਾਰੂਦੀ ਸੁਰੰਗ ’ਤੇ ਪੈ ਗਿਆ। ਧਮਾਕੇ ’ਚ ਜੋ ਜਵਾਨ ਜ਼ਖਮੀ ਹੋ ਗਿਆ ਉਸ ਦੀ ਪਹਿਚਾਣ ਰਾਈਫਲਮੈਨ ਲਕਸ਼ਮਣ ਲਿਮਫੂ ਦੇ ਰੂਪ ’ਚ ਹੋਈ ਹੈ। ਰਿਪੋਰਟ ਮੁਤਾਬਕ ਜਵਾਨ ਨੂੰ ਉਸ ਦੇ ਸਾਥੀਆਂ ਨੇ ਸੈਨਾ ਹਸਪਤਾਲ ’ਚ ਪਹੁੰਚਾਇਆ ਅਤੇ ਬਾਅਦ ’ਚ ਉਸ ਨੂੰ ਐਡਵਾਂਸ ਟ੍ਰੀਟਮੈਂਟ ਦੇ ਲਈ ਰਾਜੌਰੀ ਭੇਜ ਦਿੱਤਾ ਗਿਆ। 


author

Iqbalkaur

Content Editor

Related News