‘ਮਿਸਲ ਪਾਵ’ ਦੇ ਤਿੱਖੇਪਣ ’ਚ ਪਤਨੀ ਤੋਂ ਹਾਰੇ ਜਾਪਾਨੀ ਰਾਜਦੂਤ, ਮੋਦੀ ਬੋਲੇ-ਬੁਰਾ ਨਾ ਮਾਨੋ

Monday, Jun 12, 2023 - 02:36 PM (IST)

‘ਮਿਸਲ ਪਾਵ’ ਦੇ ਤਿੱਖੇਪਣ ’ਚ ਪਤਨੀ ਤੋਂ ਹਾਰੇ ਜਾਪਾਨੀ ਰਾਜਦੂਤ, ਮੋਦੀ ਬੋਲੇ-ਬੁਰਾ ਨਾ ਮਾਨੋ

ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ ਜਾਪਾਨ ਦੇ ਰਾਜਦੂਤ ਹਿਰੋਸ਼ੀ ਸੁਜ਼ੂਕੀ ਪੁਣੇ ’ਚ ਆਪਣੀ ਪਤਨੀ ਨਾਲ ਖਾਣ-ਪੀਣ ਦਾ ਲੁਤਫ ਚੁੱਕਦੇ ਦਿਸੇ, ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਆਕਰਸ਼ਿਤ ਕੀਤਾ। ਇਸ ਤੋਂ ਬਾਅਦ ਮੋਦੀ ਨੇ ਭਾਰਤ ਦੀ ਖਾਣ-ਪੀਣ ਵੰਨ-ਸੁਵੰਨਤਾ ਨੂੰ ਇਕ ਨਵੇਕਲੇ ਢੰਗ ਨਾਲ ਪੇਸ਼ ਕਰਨ ਦੀ ਰਾਜਦੂਤ ਦੀ ਪਹਿਲ ਦੀ ਸ਼ਲਾਘਾ ਕੀਤੀ।

ਸੁਜ਼ੂਕੀ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਪੁਣੇ ’ਚ ਉਨ੍ਹਾਂ ਦੀ ਪਤਨੀ ਮਸਾਲੇਦਾਰ, ਜਦੋਂ ਕਿ ਸੁਜ਼ੂਕੀ ਘੱਟ ਮਸਾਲੇਦਾਰ ਭੋਜਨ ਚੁਣਦੇ ਹਨ। ਰਾਜਦੂਤ ਨੇ ਲਿਖਿਆ, ‘‘ਮੈਨੂੰ ਭਾਰਤ ਦਾ ਸਟ੍ਰੀਟ ਫੂਡ ਬਹੁਤ ਪਸੰਦ ਹੈ... ਪਰ ਥੋੜਾ ਘੱਟ ਤਿੱਖਾ।’’ ਸੁਜ਼ੂਕੀ ਨੇ ਇਕ ਹੋਰ ਵੀਡੀਓ ਟਵਿੱਟਰ ’ਤੇ ਪੋਸਟ ਕੀਤੀ, ਜਿਸ ’ਚ ਉਹ ‘ਮਿਸਲ ਪਾਵ’, ਜਦੋਂ ਕਿ ਉਨ੍ਹਾਂ ਦੀ ਪਤਨੀ ਜ਼ਿਆਦਾ ਤਿੱਖੇਪਨ ਵਾਲਾ ‘ਮਿਸਲ ਪਾਵ’ ਚੁਣਦੇ ਹਨ। ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ, ‘‘ਮੇਰੀ ਪਤਨੀ ਨੇ ਮੈਨੂੰ ਹਰਾ ਦਿੱਤਾ।’’

 

ਪ੍ਰਧਾਨ ਮੰਤਰੀ ਮੋਦੀ ਨੇ ਸੁਜ਼ੂਕੀ ਦੇ ਟਵੀਟ ਨੂੰ ਟੈਗ ਕਰਦੇ ਹੋਏ ਲਿਖਿਆ, ‘‘ਸ਼੍ਰੀਮਾਨ ਰਾਜਦੂਤ, ਇਹ ਇਕ ਅਜਿਹਾ ਮੁਕਾਬਲਾ ਹੈ, ਜਿਸ ’ਚ ਹਾਰ ਦਾ ਤੁਸੀਂ ਬੁਰਾ ਨਹੀਂ ਮੰਨਿਆ ਹੋਵੇਗਾ। ਤੁਹਾਨੂੰ ਭਾਰਤ ਦੇ ਪਕਵਾਨਾਂ ਦੀ ਵੰਨ-ਸੁਵੰਨਤਾ ਦਾ ਲੁਤਫ ਚੁੱਕਦੇ ਅਤੇ ਇੰਨੇ ਨਵੇਕਲੇ ਤਰੀਕੇ ਨਾਲ ਇਸ ਨੂੰ ਪੇਸ਼ ਕਰਦੇ ਵੇਖ ਕੇ ਚੰਗਾ ਲੱਗਾ।’’


author

Rakesh

Content Editor

Related News