ਹਵਾ ਪ੍ਰਦੂਸ਼ਣ ਨਾਲ ਨਜਿੱਠਣ ''ਚ ਜਾਪਾਨ ਦੇਵੇਗਾ ਭਾਰਤ ਦਾ ਸਾਥ

02/17/2018 8:44:21 PM

ਨਵੀਂ ਦਿੱਲੀ— ਜਾਪਾਨ ਨੇ ਭਾਰਤ ਨੂੰ ਹਵਾ ਪ੍ਰਦੂਸ਼ਣ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਨਾਲ ਨਜਿੱਠਣ 'ਚ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਭਾਰਤ 'ਚ ਜਾਪਾਨ ਦੇ ਰਾਜਦੂਤ ਕੇਂਜੀ ਹਿਰਾਮਤਸੂ ਨੇ ਕੇਂਦਰੀ ਵਾਤਾਵਰਨ, ਵਨ ਅਤੇ ਜਲਵਾਯੂ ਪਰਿਵਰਤਨ ਮੰਤਰੀ ਡਾ. ਹਰਸ਼ਵਰਧਨ ਨੂੰ ਵੀਰਵਾਰ ਦੇਰ ਸ਼ਾਮ ਮੁਲਾਕਾਤ ਕਰ ਕੇ ਜਾਪਾਨ ਦੇ ਅਨੁਭਵ ਨਾਲ ਸਹਾਇਤਾ ਦੀ ਪਹਿਲ ਕੀਤੀ ਹੈ। ਹਿਰਾਮਤਸੂ ਨੇ ਹਰਸ਼ਵਰਧਨ ਨੂੰ ਦੱਸਿਆ ਕਿ 60 ਅਤੇ 70 ਦੇ ਦਹਾਕੇ 'ਚ ਜਾਪਾਨ ਨੂੰ ਵੀ ਅਜਿਹੀ ਸਮੱਸਿਆ ਨਾਲ ਜੁਝਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੋਕਿਓ ਆਪਣੀ ਬਲੂ ਸਕਾਈ ਪਹਿਲ ਦੇ ਅਧੀਨ ਭਾਰਤ ਨੂੰ ਸਹਿਯੋਗ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਜਾਪਾਨ ਦੀ ਬਲੂ ਸਕਾਈ ਤਕਨੀਕ ਦੇ ਵੱਖ-ਵੱਖ ਪਹਿਲੂਆਂ ਨਾਲ ਵੀ ਡਾ. ਹਰਸ਼ਵਰਧਨ ਨੂੰ ਜਾਣੂ ਕਰਵਾਇਆ। 
ਡਾ. ਹਰਸ਼ਵਰਧਨ ਨੇ ਜਾਪਾਨ ਦੀ ਪਹਿਲ ਨੂੰ ਸਾਰਥਕ ਬਣਾਉਂਦੇ ਹੋਏ ਹਿਰਾਮਤਸੂ ਨੂੰ ਦਿੱਲੀ 'ਚ ਜਾਰੀ ਕਲੀਨ ਏਅਰ ਮੁਹਿੰਮ ਦੇ ਸ਼ੁਰੂਆਤੀ ਸਕਾਰਾਤਮਕ ਨਤੀਜਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਵਿਸ਼ਲੇਸ਼ਣ ਤੋਂ ਬਾਅਦ ਕੌਮੀ ਪੱਧਰ 'ਤੇ 'ਸਵੱਛ ਹਵਾ' ਅਭਿਆਨ ਚਲਾਇਆ ਜਾਵੇਗਾ। ਇਸ ਵਿਚਾਲੇ ਫਿਜੀ ਦੇ ਅਟਾਰਨੀ ਜਨਰਲ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਅਇਆਜ ਸੱਯਦ ਖਯੁਮ ਨੇ ਵੀ ਹਰਸ਼ਵਰਧਨ ਨਾਲ ਮੁਲਾਕਾਤ ਕੀਤੀ।


Related News