G20 summit ''ਚ ਸ਼ਾਮਲ ਹੋਣ ਲਈ ਜਾਪਾਨ ਰਵਾਨਾ ਹੋਏ PM ਮੋਦੀ

06/27/2019 1:04:45 AM

ਨਵੀਂ ਦਿੱਲੀ: ਜਾਪਾਨ ਦਾ ਅੋਸਾਕਾ ਇਨੀਂ ਦਿਨੀਂ ਜ਼ਬਰਦਸਤ ਸੁਰਖੀਆਂ ਬਟੋਰ ਰਿਹਾ ਹੈ। ਜਿਸ ਦਾ ਕਾਰਨ ਇਥੇ ਹੋਣ ਜਾ ਰਹੀ ਜੀ20 (G-20 Summit in Osaka) ਦੀ ਬੈਠਕ ਹੈ। ਜਾਪਾਨ 'ਚ ਪਹਿਲੀ ਵਾਰ G-20 ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਓਸਾਕਾ (ਜਾਪਾਨ) ਲਈ ਰਵਾਨਾ ਹੋ ਗਏ ਹਨ। ਇਸ ਵਾਰ ਹੋਣ ਵਾਲੀ ਇਹ ਬੈਠਕ ਕਈ ਮਾਇਨੀਆਂ 'ਚ ਖਾਸ ਹੋ ਗਈ ਹੈ। ਦਰਅਸਲ ਇਸ ਬੈਠਕ 'ਚ ਕਈ ਅਜਿਹੇ ਮੁੱਦਿਆਂ 'ਤੇ ਗੱਲ ਹੋਣੀ ਹੈ। ਜਿਸ ਦਾ ਸੰਬੰਧ ਕਿਸੇ ਇਕ ਦੇਸ਼ ਜਾਂ ਜੀ 20 ਮੈਂਬਰ ਦੇਸ਼ਾਂ ਤਕ ਸੀਮਿਤ ਨਹੀਂ ਹੈ। ਇਸ ਤੋਂ ਪਹਿਲਾਂ 1 ਦਸੰਬਰ 2018 ਨੂੰ G-20 summit  ਬਿਊਨਸ ਆਇਰਸ 'ਚ ਆਯੋਜਿਤ ਕੀਤੀ ਗਈ ਸੀ। ਇਸ ਵਾਰ ਇਹ ਬੈਠਕ 28-29 ਜੂਨ ਨੂੰ ਹੋਣੀ ਹੈ।


Related News