ਜ਼ਮੀਨ ਧਸਣ ਨਾਲ ਜੰਮੂ-ਸ਼੍ਰੀਨਗਰ ਸੜਕ ਬੰਦ

Saturday, Jun 18, 2022 - 11:11 AM (IST)

ਜ਼ਮੀਨ ਧਸਣ ਨਾਲ ਜੰਮੂ-ਸ਼੍ਰੀਨਗਰ ਸੜਕ ਬੰਦ

ਬਨਿਹਾਲ– ਬਨਿਹਾਲ ਨੇੜੇ ਸ਼ੁੱਕਰਵਾਰ ਜ਼ਮੀਨ ਧਸਣ ਕਾਰਨ ਜੰਮੂ-ਸ਼੍ਰੀਨਗਰ ਸੜਕ ਆਵਾਜਾਈ ਲਈ ਬੰਦ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਨੂੰ ਸਾਫ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ ਪਰ ਖਰਾਬ ਮੌਸਮ ਕਾਰਨ ਕੁਝ ਮੁਸ਼ਕਿਲ ਪੇਸ਼ ਆ ਰਹੀ ਹੈ। ਪਹਾੜਾਂ ਤੋਂ ਵੱਡੇ-ਵੱਡੇ ਪੱਥਰ ਡਿੱਗਣ ਕਾਰਨ ਸੜਕ ਬਿਲਕੁਲ ਬੰਦ ਹੋ ਗਈ ਹੈ।

ਕੋਲਕਾਤਾ/ਗੁਹਾਟੀ, ਉੱਤਰੀ-ਪੂਰਬੀ ਭਾਰਤ ਦੇ ਕਈ ਹਿੱਸਿਆਂ ’ਚ ਬੀਤੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ। ਆਸਾਮ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਥਾਵਾਂ ’ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਮੌਸਮ ਵਿਭਾਗ ਨੇ ਅਗਲੇ 5 ਦਿਨ ਤਕ ਹੋਰ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਆਸਾਮ ਦੇ ਗੋਲਪਾਰਾ ਜ਼ਿਲੇ ਦੇ ਆਜ਼ਾਦ ਨਗਰ ਇਲਾਕੇ ’ਚ ਇਕ ਮਕਾਨ ਢਹਿ ਗਿਆ ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਦੀਮਾ ਹਸਾਓ ਅਤੇ ਉਦਲਪੁਰੀ ਵਿਖੇ ਹੜ੍ਹ ਦੇ ਪਾਣੀ ’ਚ ਡੁੱਬਣ ਨਾਲ 2 ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਸਾਲ ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ’ਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 46 ਹੋ ਗਈ ਹੈ। ਮੌਸਮ ਵਿਭਾਗ ਮੁਤਾਬਿਕ ਦੱਖਣੀ-ਪੱਛਮੀ ਮਾਨਸੂਨ ਦੇ ਅਗਲੇ 2-3 ਦਿਨ ਤਕ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਓਡਿਸ਼ਾ ਵੱਲ ਅੱਗੇ ਵਧਣ ਦੀ ਸੰਭਾਵਨਾ ਹੈ। ਆਸਾਮ ਦੇ 18 ਜ਼ਿਲਿਆਂ ’ਚ ਸ਼ੁੱਕਰਵਾਰ ਰਾਤ ਤਕ ਭਾਰੀ ਮੀਂਹ ਪੈ ਰਿਹਾ ਸੀ।


author

Rakesh

Content Editor

Related News