ਦਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਜੰਮ-ਸ਼੍ਰੀਨਗਰ ਏਅਰਪੋਰਟ ਦੀ ਸੁੱਰਖਿਆ CISF ਦੇ ਹਵਾਲੇ

01/16/2020 11:48:37 PM

ਨਵੀਂ ਦਿੱਲੀ — ਡੀ.ਸੀ.ਪੀ. ਦਵਿੰਦਰ ਸਿੰਘ ਦੀ ਅੱਤਵਾਦੀਆਂ ਨਾਲ ਗ੍ਰਿਫਤਾਰੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਸਰਕਾਰ ਨੇ ਜੰਮੂ-ਸ਼੍ਰੀਨਗਰ ਹਵਾਈ ਅੱਡਿਆਂ ਦੀ ਸੁਰੱਖਿਆ ਜਲਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ ਹੈ। ਜੰਮੂ ਕਸ਼ਮੀਰ ਦੇ ਗ੍ਰਹਿ ਵਿਭਾਗ ਵੱਲੋਂ ਪੁਲਸ ਜਨਰਲ ਡਾਇਰੈਕਟਰ ਨੂੰ ਭੇਜੇ ਗਏ ਆਦੇਸ਼ 'ਚ ਕਿਗਾ ਗਿਆ ਹੈ ਕਿ ਦੋਵਾਂ ਸੰਵੇਦਨਸ਼ੀਲ ਹਵਾਈ ਅੱਡਿਆਂ ਦੀ ਸੁਰੱਖਿਆ 31 ਜਨਵਰੀ ਤਕ ਸੀ.ਆਈ.ਐੱਸ.ਐੱਫ. ਨੂੰ ਸੌਂਪ ਦਿੱਤੀ ਗਈ ਜਾਵੇ। ਇਹ ਆਦੇਸ਼ ਬੁੱਧਵਾਰ ਨੂੰ ਜਾਰੀ ਕੀਤਾ ਗਿਆ।

ਦਵਿੰਦਰ ਸਿੰਘ ਡੀ.ਸੀ.ਪੀ. ਹਾਵਈ ਅੱਡਾ ਸੁਰੱਖਿਆ ਦੇ ਰੂਪ 'ਚ ਤਾਇਨਾਤ ਸੀ ਜਿਸ ਨੂੰ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਇਕ ਗੱਡੀ 'ਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਅਆਂ-ਨਵੀਦ ਬਾਬਾ ਅਤੇ ਅਲਤਾਫ ਅਤੇ ਅੱਤਵਾਦੀ ਸੰਗਠਨਾਂ ਲਈ ਕੰਮ ਕਰਨ ਵਾਲੇ ਇਕ ਵਕੀਲ ਨਾਲ ਗ੍ਰਿਫਤਾਰ ਕੀਤਾ ਗਿਆ। ਸਿੰਘ 'ਤੇ ਅੱਤਵਾਦੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਤਕ ਪਹੁੰਚਾਉਣ 'ਚ ਮਦਦ ਕਰਨ ਦਾ ਦੋਸ਼ ਹੈ। ਜੰਮੂ ਅਤੇ ਸ਼੍ਰੀਨਗਰ ਹਵਾਈ ਅੱਡਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਾਲੇ ਸੀ.ਆਰ.ਪੀ.ਐੱਫ. ਅਤੇ ਜੰਮੂ ਕਸ਼ਮੀਰ ਪੁਲਸ ਕੋਲ ਹੈ।


Inder Prajapati

Content Editor

Related News