ਪੈਗੰਬਰ ਮੁਹੰਮਦ ਟਿਪਣੀ ਵਿਵਾਦ ਹੁਣ ਸ਼੍ਰੀਨਗਰ ਪੁੱਜਾ, ਸੂਬੇ ਦੇ ਕਈ ਸ਼ਹਿਰ ਬੰਦ

Friday, Jun 10, 2022 - 04:07 PM (IST)

ਪੈਗੰਬਰ ਮੁਹੰਮਦ ਟਿਪਣੀ ਵਿਵਾਦ ਹੁਣ ਸ਼੍ਰੀਨਗਰ ਪੁੱਜਾ, ਸੂਬੇ ਦੇ ਕਈ ਸ਼ਹਿਰ ਬੰਦ

ਸ਼੍ਰੀਨਗਰ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਭਾਜਪਾ ਦੇ ਦੋ ਬੁਲਾਰਿਆਂ ਵਲੋਂ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿਪਣੀਆਂ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਬੰਦ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਟਿਪਣੀਆਂ ਨਾਲ ਇਸਲਾਮੀ ਜਗਤ ’ਚ ਗੁੱਸੇ ਦੀ ਲਹਿਰ ਹੈ। ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਸਿਟੀ ਸੈਂਟਰ ਅਤੇ ਪੁਰਾਣੇ ਸ਼ਹਿਰ ’ਚ ਦੁਕਾਨਾਂ ਬੰਦ ਰਹੀਆਂ।

ਕੁਝ ਦੋਪਹੀਆ ਵਾਹਨਾਂ ਤੋਂ ਇਲਾਵਾ ਕੁਝ ਕੈਬ ਅਤੇ ਆਟੋ ਰਿਕਸ਼ਾ ਮੁੱਖ ਸਿਵਲ ਲਾਇੰਸ ਖੇਤਰ ਅਤੇ ਬਾਹਰੀ ਇਲਾਕਿਆਂ ਅਤੇ ਹੋਰ ਸੜਕਾਂ ’ਤੇ ਚੱਲੇ। ਸੜਕਾਂ ’ਤੇ ਹਲਚਲ ਨਾਮਾਤਰ ਸੀ। ਇਸ ਇਲਾਕੇ ’ਚ ਹਾਲਾਂਕਿ ਕਿਸੇ ਵੀ ਸਮੂਹ ਨੇ ਅੱਜ ਬੰਦ ਦੀ ਅਪੀਲ ਨਹੀਂ ਕੀਤੀ। ਇਤਿਹਾਸਿਕ ਜਾਮਾ ਮਸਜਿਦ ਦੀ ਪ੍ਰਬੰਧਕੀ ਸੰਸਥਾ ਦੇ ਅਨੁਸਾਰ ਅਧਿਕਾਰੀਆਂ ਨੇ ਮਸਜਿਦ ’ਚ ਜੁਮੇ ਦੀ ਨਮਾਜ ਦੀ ਮਨਜ਼ੂਰੀ ਨਾ ਦੇਣ ਦਾ ਫੈਸਲਾ ਕੀਤਾ।

ਜ਼ਿਕਰਯੋਗ  ਹੈ ਕਿ ਭਾਜਪਾ ਨੇ ਪੈਗੰਬਰ ਮੁਹੰਮਦ ਖਿਲਾਫ ਟਿਪਣੀ ਕਰਨ ਵਾਲੀ ਨੁਪੂਰ ਸ਼ਰਮਾ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ ਅਤੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ।


author

Rakesh

Content Editor

Related News