ਜੰਮੂ-ਕਸ਼ਮੀਰ ਦੇ ਰਾਜਪੁਰਾ ''ਚ ਵੰਡੀ ਗਈ 700ਵੇਂ ਟਰੱਕ ਦੀ ਰਾਹਤ ਸਮੱਗਰੀ
Monday, Feb 13, 2023 - 03:01 PM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ’ਚ ਬੇਸ਼ੱਕ ਹੁਣ ਸਰਹੱਦ ’ਤੇ ਕ੍ਰਾਸ ਫਾਇਰਿੰਗ ਨਹੀਂ ਹੋ ਰਹੀ ਪਰ ਪਾਕਿਸਤਾਨ ਸਰਹੱਦ ’ਤੇ ਰਹਿੰਦੇ ਲੋਕਾਂ ਦਾ ਜਿਊਣਾ ਹੋਰ ਢੰਗਾਂ ਨਾਲ ਦੁੱਭਰ ਕਰ ਰਿਹਾ ਹੈ। ਇਸ ਕਾਰਨ ਸਰਹੱਦ ’ਤੇ ਰਹਿਣ ਵਾਲੇ ਲੋਕ ਹਰ ਪਲ ਡਰ ਦੇ ਪ੍ਰਛਾਵੇਂ ਹੇਠ ਰਹਿਣ ਲਈ ਮਜਬੂਰ ਹਨ। ਇਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 700ਵੇਂ ਟਰੱਕ ਦਾ ਸਾਮਾਨ ਜ਼ਿਲਾ ਸਾਂਬਾ ਦੇ ਸਰਹੱਦੀ ਇਲਾਕੇ ਰਾਜਪੁਰਾ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਦਵਿੰਦਰ ਮਨਿਆਲ ਦੀ ਅਗਵਾਈ ’ਚ ਸਮਾਗਮ ਵਿਚ ਵੰਡਿਆ ਗਿਆ। ਇਸ ਵਿਚ ਸਾਬਕਾ ਰਾਜ ਮੰਤਰੀ ਰਮੇਸ਼ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸਾਬਕਾ ਮੰਤਰੀ ਮਨਿਆਲ ਨੇ ਕਿਹਾ ਕਿ ਪੰਜਾਬ ਕੇਸਰੀ ਜੋ ਮਦਦ ਸਰਹੱਦੀ ਪ੍ਰਭਾਵਿਤਾਂ ਦੀ ਕਰ ਰਿਹਾ ਹੈ, ਉਸ ਨੂੰ ਯਾਦ ਰੱਖਿਆ ਜਾਵੇਗਾ। ਇਸ ਮੌਕੇ 200 ਪਰਿਵਾਰਾਂ ਨੂੰ ਕੰਬਲ ਤੇ ਕੱਪੜੇ ਵੰਡੇ ਗਏ, ਜੋ ਕਿ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ (ਰਜਿ.) ਲੁਧਿਆਣਾ ਨੇ ਪ੍ਰਧਾਨ ਅਨਿਲ ਭਾਰਤੀ ਦੀ ਅਗਵਾਈ ’ਚ ਭਿਜਵਾਏ ਸਨ। ਡਿਸਟ੍ਰਿਕਟ ਡਿਵੈਲਪਮੈਂਟ ਬੋਰਡ ਦੇ ਮੈਂਬਰ ਸਰਵਜੀਤ ਸਿੰਘ ਜੌਹਲ ਅਤੇ ਆਸ਼ਾ ਰਾਣੀ ਤੇ ਡਿੰਪਲ ਸੂਰੀ ਨੇ ਵੀ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਾਬਕਾ ਮੰਤਰੀ ਦਵਿੰਦਰ ਮਨਿਆਲ, ਰਮੇਸ਼ ਵਰਮਾ, ਸਰਵਜੀਤ ਜੌਹਲ, ਆਸ਼ਾ ਰਾਣੀ, ਚੌਧਰੀ ਦਰਸ਼ਨ ਸਿੰਘ, ਰਾਧੇ ਸ਼ਿਆਮ ਸ਼ਰਮਾ, ਸੁਭਾਸ਼ ਭਗਤ, ਸੁਰੇਸ਼ ਕੁਮਾਰ ਫੁੱਲੀ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।