ਜੰਮੂ-ਕਸ਼ਮੀਰ ਦੇ ਊਧਮਪੁਰ ''ਚ ਵੋਟ ਪਾਉਣ ਪੁੱਜਿਆ ਨਵ ਵਿਆਹਿਆ ਜੋੜਾ

Thursday, Apr 18, 2019 - 11:07 AM (IST)

ਊਧਮਪੁਰ— ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਪੋਲਿੰਗ ਬੂਥ 'ਤੇ ਵੀਰਵਾਰ ਦੀ ਸਵੇਰ ਖੁਸ਼ਨੁਮਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇਕ ਨਵ ਵਿਆਹਿਆ ਜੋੜਾ ਵਿਆਹ ਵਾਲੇ ਕੱਪੜਿਆਂ 'ਚ ਵੋਟਿੰਗ ਕਰਨ ਲਈ ਵੋਟਿੰਗ ਕੇਂਦਰ ਪੁੱਜਿਆ। ਮੀਡੀਆ ਰਿਪੋਰਟ ਅਨੁਸਾਰ ਜੰਮੂ-ਕਸ਼ਮੀਰ 'ਚ ਹੋਲੀ ਵੋਟਿੰਗ ਫੀਸਦੀ ਨੂੰ ਦੇਖਦੇ ਹੋਏ ਅਜਿਹੀ ਪਹਿਲ ਵੋਟਰਾਂ ਨੂੰ ਉਤਸ਼ਾਹਤ ਕਰ ਸਕਦੀ ਹੈ। ਨਵ ਵਿਆਹੇ ਜੋੜੇ ਨੇ ਕਿਹਾ ਕਿ ਉਹ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਅਤੇ ਆਪਣਾ ਕਰਤੱਵ ਨਿਭਾਉਣ ਲਈ ਵੋਟ ਪਾਉਣ ਪਹੁੰਚੇ ਹਨ।PunjabKesariਹਸਪਤਾਲ ਤੋਂ ਆਈ ਵੋਟ ਪਾਉਣ
ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਹੀ 80 ਸਾਲਾ ਬਜ਼ੁਰਗ ਬੀਮਾਰ ਔਰਤ ਜੋਗਿੰਦਰੋ ਦੇਵੀ ਵੀ ਹਸਪਤਾਲ ਤੋਂ ਵੋਟ ਪਾਉਣ ਪੁੱਜੀ। ਕਠੁਆ ਜ਼ਿਲਾ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਵੋਟ ਪਾਉਣ ਤੋਂ ਬਾਅਦ ਉਹ ਵਾਪਸ ਹਸਪਤਾਲ ਚੱਲੀ ਜਾਵੇਗੀ।

95 ਸੀਟਾਂ 'ਤੇ ਹੋ ਰਹੀ ਵੋਟਿੰਗ
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 11 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 95 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ 'ਚ 95 ਸੀਟਾਂ 'ਤੇ 15.8 ਕਰੋੜ ਵੋਟਰ ਕੁੱਲ 1635 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਲੋਕ ਸਭਾ ਦੀਆਂ 543 ਸੀਟਾਂ ਲਈ 7 ਪੜਾਅ 'ਚ ਵੋਟਿੰਗ ਹੋਣੀ ਹੈ। ਉੱਥੇ ਹੀ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ।


DIsha

Content Editor

Related News