ਜੰਮੂ-ਕਸ਼ਮੀਰ ''ਚ ਗੈਰ-ਕਾਨੂੰਨੀ ਰੂਪ ਨਾਲ ਪ੍ਰਵੇਸ਼ ਕਰਵਾਉਣ ਦੇ ਦੋਸ਼ ''ਚ 12 ਗ੍ਰਿਫ਼ਤਾਰ

09/29/2020 6:49:26 PM

ਜੰਮੂ- ਜੰਮੂ-ਕਸ਼ਮੀਰ 'ਚ ਕਠੁਆ ਪੁਲਸ ਨੇ ਮੰਗਲਵਾਰ ਨੂੰ ਗੈਰ-ਕਾਨੂੰਨੀ ਰੂਪ ਨਾਲ ਪ੍ਰਦੇਸ਼ 'ਚ ਪ੍ਰਵੇਸ਼ ਕਰਵਾਉਣ ਦੇ ਦੋਸ਼ 'ਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਕਠੁਆ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ੈਲੇਂਦਰ ਮਿਸ਼ਰਾ ਨੇ ਕਿਹਾ ਕਿ ਇਨ੍ਹਾਂ 12 ਲੋਕਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਹ ਸੂਬੇ ਦੇ ਬਾਹਰੋਂ ਆਉਣ ਵਾਲੇ ਨੂੰ ਫਰਜ਼ੀ ਪ੍ਰਮਾਣ ਪੱਤਰ ਦੇ ਆਧਾਰ 'ਤੇ ਪ੍ਰਵੇਸ਼ ਕਰਵਾ ਦਿੰਦੇ ਸਨ ਅਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲ ਕਰਦੇ ਸਨ। 

ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਗ੍ਰਿਫ਼ਤਾਰ ਲੋਕਾਂ 'ਤੇ ਵੱਖ-ਵੱਖ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸੂਬੇ ਦੇ ਬਾਹਰੋਂ ਆਏ ਲੋਕਾਂ ਤੋਂ ਐੱਸ.ਓ.ਪੀ. ਦਾ ਪਾਲਣ ਕਰਨ ਅਤੇ ਅਜਿਹੇ ਦਲਾਲ ਕਿਸਮ ਦੇ ਲੋਕਾਂ ਦੇ ਚੰਗੁਲ 'ਚ ਨਹੀਂ ਆਉਣ ਦੀ ਅਪੀਲ ਕੀਤੀ ਹੈ। ਪੁਲਸ ਮੁਖੀ ਨੇ ਅਪੀਲ ਕੀਤੀ,''ਜੇਕਰ ਕਿਸੇ ਕੋਲ ਇਨ੍ਹਾਂ ਲੋਕਾਂ ਬਾਰੇ ਕੋਈ ਜਾਣਕਾਰੀ ਹੈ, ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਹਨ ਤਾਂ ਉਹ 100 ਡਾਇਲ ਕਰ ਕੇ ਸਾਨੂੰ ਸੂਚਿਤ ਕਰ ਸਕਦੇ ਹਨ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਡੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।''


DIsha

Content Editor

Related News