ਰਾਮਬਨ ''ਚ ਜ਼ਮੀਨ ਖਿਸਕਣ ਕਾਰਨ ਬੰਦ ਹੋਇਆ ਜੰਮੂ ਕਸ਼ਮੀਰ ਰਾਜਮਾਰਗ

01/16/2023 5:54:17 PM

ਬਨਿਹਾਲ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਕਾਰਨ ਸੋਮਵਾਰ ਨੂੰ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਸੈਂਕੜੇ ਵਾਹਨ ਫਸ ਗਏ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲਾ 270 ਕਿਲੋਮੀਟਰ ਲੰਬਾ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਪੰਤਿਆਲ ਖੇਤਰ 'ਚ ਬੰਦ ਹੋ ਗਿਆ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਆਵਾਜਾਈ ਸੌਖੀ ਕਰਨ ਲਈ ਇੱਥੇ ਬਣਾਈ ਗਈ ਲੋਹੇ ਦੀ ਇਕ ਸੁਰੰਗ, ਪੱਥਰ ਡਿੱਗਣ ਕਾਰਨ ਨੁਕਸਾਨੀ ਗਈ। ਅਧਿਕਾਰੀਆਂ ਅਨੁਸਾਰ, ਰਾਮਬਨ ਦੇ ਵੱਖ-ਵੱਖ ਇਲਾਕਿਆਂ 'ਚ ਪੱਥਰ ਡਿੱਗਣ ਦੀਆਂ ਘਟਨਾਵਾਂ ਹੋਈਆਂ ਹਨ। ਸੁਰੰਗ ਬੰਦ ਹੋਣ ਕਾਰਨ ਵੱਡੀ ਗਿਣਤੀ 'ਚ ਭਾਰੀ ਮੋਟਰ ਵਾਹਨ (ਐੱਚ.ਐੱਮ.ਵੀ.) ਅਤੇ ਹਲਕੇ ਮੋਟਰ ਵਾਹਨ (ਐੱਲ.ਐੱਮ.ਵੀ.) ਰਾਜਮਾਰਗ 'ਚ ਵੱਖ-ਵੱਖ ਥਾਂਵਾਂ 'ਤੇ ਫਸੇ ਹੋਏ ਹਨ। ਰਸਤੇ ਨੂੰ ਮਸ਼ੀਨਾਂ ਦੀ ਮਦਦ ਨਾਲ ਸਾਫ਼ ਕੀਤਾ ਜਾ ਰਿਹਾ ਹੈ।


DIsha

Content Editor

Related News