ਸਰਬ ਪਾਰਟੀ ਬੈਠਕ 'ਚ ਬਣੀ ਸਹਿਮਤੀ, ਵਾਦੀ ਨੂੰ ਮੁਸੀਬਤਾਂ 'ਚੋਂ ਕੱਢੇਗਾ ਵਾਜਪਾਈ ਫਾਰਮੂਲਾ

Thursday, May 10, 2018 - 01:29 PM (IST)

ਸ਼੍ਰੀਨਗਰ/ਜੰਮੂ (ਬਲਰਾਮ, ਮਜੀਦ)— ਜੰਮੂ-ਕਸ਼ਮੀਰ ਵਿਚ ਪੱਥਰਬਾਜ਼ਾਂ ਦੀ ਵਧਦੀ ਗੁੰਡਾਗਰਦੀ ਕਾਰਨ ਵਿਗੜੇ ਹਾਲਾਤ ਨਾਲ ਨਜਿੱਠਣ ਦੇ ਉਪਾਵਾਂ 'ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬੁੱਧਵਾਰ ਸਰਬ ਪਾਰਟੀ ਬੈਠਕ ਸੱਦੀ। ਵਧੇਰੇ ਆਗੂਆਂ ਨੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਫਾਰਮੂਲਾ ਨੂੰ ਅਪਣਾ ਕੇ ਆਮ ਲੋਕਾਂ ਨਾਲ ਸਿੱਧੀ ਗੱਲਬਾਤ 'ਤੇ ਸਹਿਮਤੀ ਪ੍ਰਗਟਾਈ। ਮੀਟਿੰਗ ਵਿਚ ਕਿਹਾ ਗਿਆ ਕਿ ਵਾਜਪਾਈ ਫਾਰਮੂਲਾ ਹੀ ਜੰਮੂ-ਕਸ਼ਮੀਰ ਨੂੰ ਮੁਸੀਬਤਾਂ ਵਿਚੋਂ ਕੱਢ ਸਕੇਗਾ।

PunjabKesari
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਰਮਜ਼ਾਨ ਦੇ ਮਹੀਨੇ ਦੌਰਾਨ ਗੋਲੀਬੰਦੀ ਕਰ ਕੇ ਲੋਕਾਂ ਦਰਮਿਆਨ ਪਹੁੰਚ ਬਣਾਏਗੀ ਤਾਂ ਜੋ ਹਾਲਾਤ ਸੁਧਰ ਸਕਣ। ਇਸ ਲਈ ਸੂਬੇ ਦਾ ਇਕ ਸਰਬ ਪਾਰਟੀ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇਗਾ। ਇਸ 
ਬੈਠਕ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਤਿੱਖੀਆਂ ਝੜਪਾਂ ਵੀ ਹੋਈਆਂ ਪਰ ਵਧੇਰੇ ਆਗੂਆਂ ਨੇ ਬੀਤੇ ਦਿਨੀਂ ਚੇਨਈ ਦੇ ਸੈਲਾਨੀਆਂ ਅਤੇ ਸਕੂਲੀ ਬੱਚਿਆਂ 'ਤੇ ਹਮਲਾ ਕਰਨ ਵਾਲੇ ਪੱਥਰਬਾਜ਼ਾਂ ਦੀ ਨਿਖੇਧੀ ਕਰਦਿਆਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

PunjabKesari


Related News