ਝੇਲੱਮ ਨਦੀ ''ਚ ਡੁੱਬੀ ਬੱਚੀ ਦੀ ਲਾਸ਼ 103 ਦਿਨਾਂ ਬਾਅਦ ਖ਼ਰਾਬ ਹਾਲਤ ''ਚ ਹੋਈ ਬਰਾਮਦ

09/28/2020 6:36:23 PM

ਅਨੰਤਨਾਗ- ਜੰਮੂ-ਕਸ਼ਮੀਰ 'ਚ ਦੱਖਣੀ ਕਸ਼ਮੀਰ ਜ਼ਿਲ੍ਹੇ ਕੋਲ ਝੇਲੱਮ ਨਦੀ 'ਚ 103 ਦਿਨ ਪਹਿਲਾਂ ਪਾਣੀ 'ਚ ਡੁੱਬੀ ਇਕ ਬੱਚੀ ਦੀ ਲਾਸ਼ ਸੋਮਵਾਰ ਨੂੰ ਖ਼ਰਾਬ ਹਾਲਤ 'ਚ ਬਰਾਮਦ ਕੀਤੀ ਗਈ। ਅਧਿਕਾਰਤ ਸੂਤਰਾਂ ਅਨੁਸਾਰ 13 ਸਾਲਾ ਨਿਗਹਤ ਜਾਨ ਅਤੇ ਉਸ ਦੀ ਮਾਂ ਸਲੀਮ ਬਾਨੋ ਝੇਲੱਮ ਨਦੀ 'ਚ 16 ਜੂਨ ਨੂੰ ਵਹਿ ਗਈਆਂ ਸਨ। ਜਿਸ ਤੋਂ ਬਾਅਦ ਤਲਾਸ਼ੀ ਅਤੇ ਬਚਾਅ ਮੁਹਿੰਮ 'ਚ ਸਲੀਮਾ ਦੀ ਲਾਸ਼ ਤਾਂ ਬਰਾਮਦ ਕਰ ਲਈ ਗਈ ਸੀ ਪਰ ਬੱਚੀ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ।

ਇਸ ਤੋਂ ਬਾਅਦ ਸੋਮਵਾਰ ਸਵੇਰੇ ਜੱਫਰਪੁਰਾ ਇਲਾਕੇ 'ਚ ਉਸ ਸਮੇਂ ਭੱਜ-ਦੌੜ ਫੈਲ ਗਈ, ਜਦੋਂ ਇਕ ਪੂਰੀ ਤਰ੍ਹਾਂ ਨਾਲ ਖ਼ਰਾਬ ਹਾਲਤ 'ਚ ਲਾਸ਼ ਨਦੀ 'ਚ ਰੁੜ੍ਹਦੀ ਹੋਈ ਦਿਖਾਈ ਦਿੱਤੀ। ਬਾਅਦ 'ਚ ਲਾਸ਼ ਕੱਢੀ ਗਈ, ਜਿਸ ਦੀ ਪਛਾਣ ਨਿਗਹਤ ਜਾਨ ਦੇ ਰੂਪ 'ਚ ਹੋਈ।


DIsha

Content Editor

Related News