ਜੰਮੂ-ਕਸ਼ਮੀਰ ਨਹੀਂ, ਹੁਣ ਲਿਖਿਆ ਜਾਵੇਗਾ ''ਲੱਦਾਖ'' ! ''ਆਧਾਰ'' ''ਚ ਮਿਲੀ ਵੱਖਰੀ ਪਛਾਣ

Saturday, Apr 11, 2026 - 05:14 PM (IST)

ਜੰਮੂ-ਕਸ਼ਮੀਰ ਨਹੀਂ, ਹੁਣ ਲਿਖਿਆ ਜਾਵੇਗਾ ''ਲੱਦਾਖ'' ! ''ਆਧਾਰ'' ''ਚ ਮਿਲੀ ਵੱਖਰੀ ਪਛਾਣ

ਲੇਹ- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਆਖਰਕਾਰ ਆਧਾਰ ਰਿਕਾਰਡ 'ਚ ਵੱਖਰੀ ਪਛਾਣ ਮਿਲ ਗਈ ਹੈ। ਹੁਣ ਆਧਾਰ ਕਾਰਡ ਦੇ 'ਸਟੇਟ' ਫੀਲਡ 'ਚ 'ਜੰਮੂ ਕਸ਼ਮੀਰ' ਦੀ ਜਗ੍ਹਾ ਸਿੱਧੇ 'ਲੱਦਾਖ' ਦਰਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 2019 'ਚ ਜੰਮੂ ਅਤੇ ਕਸ਼ਮੀਰ ਤੋਂ ਵੱਖ ਹੋ ਕੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਲੰਬੇ ਸਮੇਂ ਤੱਕ ਆਧਾਰ ਰਿਕਾਰਡ 'ਚ ਪੁਰਾਣਾ ਨਾਮ ਹੀ ਬਣਿਆ ਰਿਹਾ, ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੱਦਾਖ ਦੇ ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਪ੍ਰਸ਼ਾਸਨ ਨੂੰਜ ਲਦ ਹੱਲ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨਾਲ ਉੱਚ ਪੱਧਰ 'ਤੇ ਮਾਮਲਾ ਚੁੱਕਿਆ। ਪ੍ਰਸ਼ਾਸਨ ਅਤੇ ਯੂਆਈਡੀਏਆਈ ਦੇ ਤਾਲਮੇਲ ਨਾਲ ਇਹ ਸੁਧਾਰ ਹੁਣ ਸਫਲਤਾਪੂਰਵਕ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦੇ ਆਧਾਰ 'ਚ ਲੱਦਾਖ ਦੀ ਵੱਖਰੀ ਖੇਤਰੀ ਪਛਾਣ ਯਕੀਨੀ ਹੋ ਗਈ ਹੈ। ਇਸ ਸਮੱਸਿਆ ਦੇ ਹੱਲ ਲਈ ਇਕ ਖਾਸ ਵਿਵਸਥਾ ਬਣਾਈ ਗਈ, ਜਿਸ ਦੇ ਅਧੀਨ ਹਰੇਕ ਨਿਵਾਸੀ ਨੂੰ ਆਧਾਰ ਕੇਂਦਰ ਜਾ ਕੇ ਸੁਧਾਰ ਕਰਵਾਉਣ ਦੀ ਲੋੜ ਨਹੀਂ ਪਈ। 

ਇਸ ਦੇ ਬਜਾਏ ਲੱਦਾਖ ਦੇ ਪਿਨ ਕੋਡ ਦੇ ਆਧਾਰ 'ਤੇ ਸਾਰੇ ਰਿਕਾਰਡ ਕੇਂਦਰੀ ਪੱਧਰ 'ਤੇ ਅਪਡੇਟ ਕਰ ਦਿੱਤੇ ਗਏ। ਇਨ੍ਹਾਂ ਪਿਨ ਕੋਡ ਦਾ ਵੈਰੀਫਿਕੇਸ਼ਨ ਡਾਕ ਵਿਭਾਗ ਨਾਲ ਮਿਲ ਕੀਤਾ ਗਿਆ। ਹੁਣ ਤੱਕ ਆਧਾਰ 'ਚ 'ਜੰਮੂ ਕਸ਼ਮੀਰ' ਦਰਜ ਹੋਣ ਕਾਰਨ ਲੱਦਾਖ ਦੇ ਲੋਕਾਂ ਨੂੰ ਪਛਾਣ ਅਤੇ ਪਤੇ ਦੇ ਪ੍ਰਮਾਣ ਵਜੋਂ ਆਧਾਰ ਇਸਤੇਮਾਲ ਕਰਨ 'ਚ ਪਰੇਸ਼ਾਨੀ ਆਉਂਦੀ ਸੀ। ਇਸ ਨਾਲ ਸਰਕਾਰੀ ਸੇਵਾਵਾਂ ਦਾ ਲਾਭ ਲੈਣ 'ਚ ਵੀ ਪਰੇਸ਼ਾਨੀ ਹੁੰਦੀ ਸੀ ਅਤੇ ਰਿਕਾਰਡ 'ਚ ਸਹੀ ਪ੍ਰਤੀਨਿਧੀਤੱਵ ਨਹੀਂ ਹੋ ਪਾ ਰਿਹਾ ਸੀ। ਉੱਪ ਰਾਜਪਾਲ ਸਕਸੈਨਾ ਨੇ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸੇਵਾਵਾਂ ਤੱਕ ਆਸਾਨ ਪਹੁੰਚ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਲੱਦਾਖ ਨੂੰ ਸਹੀ ਪਛਾਣ ਦਾ ਅਧਿਕਾਰਤ ਰਿਕਾਰਡ 'ਚ ਹੋਣਾ ਪ੍ਰਸ਼ਾਸਨਿਕ ਜ਼ਰੂਰਤ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਦਾ ਅਹਿਮ ਹਿੱਸਾ ਹੈ। ਹੁਣ ਲੱਦਾਖ ਦੇ ਵਾਸੀ ਬਿਨਾਂ ਕਿਸੇ ਝੰਜਟ ਦੇ ਯੂਆਈੀਏਆਈ ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣਾ ਅਪਡੇਟੇਡ ਈ-ਆਧਾਰ ਡਾਊਨਲੋਡ ਕਰ ਸਕਦੇ ਹਨ। ਉੱਥੇ ਹੀ ਜੋ ਲੋਕ ਪੀਵੀਸੀ ਆਧਾਰ ਕਾਰਡ ਬਣਵਾਉਣਾ ਚਾਹੁੰਦੇ ਹਨ, ਉਹ ਮਾਮੂਲੀ ਫੀਸ ਦੇ ਕੇ ਇਸ ਨੂੰ ਆਨਲਾਈਨ ਆਰਡਰ ਕਰ ਸਕਦੇ ਹਨ। ਇਸ ਕਦਮ ਨਾਲ ਲੱਦਾਖ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਲੰਬੇ ਸਮੇਂ ਤੋਂ ਪੈਡਿੰਗ ਇਹ ਮੁੱਦਾ ਆਖਰਕਾਰ ਸੁਲਝ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News