ਹੁਣ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋਵੇਗਾ ''ਵਰਕ ਫਰਾਮ ਹੋਮ'', Online ਲੱਗਣਗੀਆਂ ਕਲਾਸਾਂ; CUK ਨੇ ਲਿਆ ਫ਼ੈਸਲਾ

Wednesday, May 20, 2026 - 04:29 PM (IST)

ਹੁਣ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋਵੇਗਾ ''ਵਰਕ ਫਰਾਮ ਹੋਮ'', Online ਲੱਗਣਗੀਆਂ ਕਲਾਸਾਂ; CUK ਨੇ ਲਿਆ ਫ਼ੈਸਲਾ

ਸ਼੍ਰੀਨਗਰ- ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ (CUK) ਨੇ ਖਰਚਿਆਂ 'ਚ ਕਟੌਤੀ ਕਰਨ ਅਤੇ ਫਿਊਲ ਦੀ ਬਚਤ ਕਰਨ ਦੇ ਉਦੇਸ਼ ਨਾਲ ਇਕ ਅਹਿਮ ਫੈਸਲਾ ਲਿਆ ਹੈ। ਯੂਨੀਵਰਸਿਟੀ ਨੇ ਸ਼ੁੱਕਰਵਾਰ ਅਤੇ 'ਗ੍ਰੀਨ ਸ਼ਨੀਵਾਰ' ਨੂੰ ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ ਲਈ ‘ਵਰਕ ਫਰੌਮ ਹੋਮ’ (WFH) ਅਤੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਵਿਵਸਥਾ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਯੂਨੀਵਰਸਿਟੀ ਦੇ ਇਸ ਕਦਮ ਨਾਲ ਸੀਯੂਕੇ ਅੰਸ਼ਕ ਤੌਰ 'ਤੇ ਆਨਲਾਈਨ ਸਿੱਖਿਆ ਵੱਲ ਵਧਣ ਵਾਲਾ ਪਹਿਲਾ ਵਿਦਿਅਕ ਅਦਾਰਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਦੀਆਂ ਊਰਜਾ ਚਿੰਤਾਵਾਂ ਦੇ ਮੱਦੇਨਜ਼ਰ ਸੰਸਥਾਵਾਂ ਨੂੰ ਫਿਊਲ ਦੀ ਖਪਤ ਘਟਾਉਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਲਿਆ ਗਿਆ ਹੈ।

22 ਮਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ 

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ, ਇਹ ਨਵੀਂ ਵਿਵਸਥਾ 22 ਮਈ ਤੋਂ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹੇਗੀ। ਇਹ ਫੈਸਲਾ 13 ਮਈ ਨੂੰ ਹੋਈ ‘ਡੀਨਜ਼ ਕਮੇਟੀ’ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ, ਜਿਸ ਨੂੰ ਵਾਈਸ ਚਾਂਸਲਰ ਨੇ ਮਨਜ਼ੂਰੀ ਦੇ ਦਿੱਤੀ ਹੈ। ਵਿਦਿਅਕ ਗਤੀਵਿਧੀਆਂ 'ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਬਚਣ ਲਈ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੈਕਟੀਕਲ ਅਤੇ ਪ੍ਰਯੋਗਸ਼ਾਲਾ ਕਲਾਸਾਂ ਹੁਣ ਵੀਰਵਾਰ ਦੁਪਹਿਰ ਨੂੰ ਲਈਆਂ ਜਾਣਗੀਆਂ। ਵਿਭਾਗੀ ਮੀਟਿੰਗਾਂ, ਪੀਐਚਡੀ ਵਾਈਵਾ ਅਤੇ ਵਰਕਸ਼ਾਪਾਂ ਜਿੱਥੋਂ ਤੱਕ ਸੰਭਵ ਹੋ ਸਕੇ ਆਨਲਾਈਨ ਹੀ ਆਯੋਜਿਤ ਕੀਤੀਆਂ ਜਾਣਗੀਆਂ। ਆਫਲਾਈਨ ਮੀਟਿੰਗਾਂ ਸਿਰਫ ਖਾਸ ਹਾਲਾਤ 'ਚ ਅਤੇ ਸਮਰੱਥ ਅਧਿਕਾਰੀ ਦੀ ਅਗਾਊਂ ਇਜਾਜ਼ਤ ਨਾਲ ਹੀ ਹੋਣਗੀਆਂ। ਇਹ ਕਦਮ ਯੂਨੀਵਰਸਿਟੀ ਵੱਲੋਂ ਲਾਗੂ ਕੀਤੇ ਜਾ ਰਹੇ ਵਿਆਪਕ ਲਾਗਤ-ਕਟੌਤੀ ਅਤੇ ਕਾਰਜ-ਕੁਸ਼ਲਤਾ ਉਪਾਵਾਂ ਦਾ ਇੱਕ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News