ਸ੍ਰੀ ਹੇਮਕੁੰਟ ਸਾਹਿਬ ਤੇ ਬਦਰੀਨਾਥ ’ਚ ਬਰਫ਼ਬਾਰੀ, ਹਿਮਾਚਲ ’ਚ ਮੀਂਹ ਨਾਲ ਕਈ ਥਾਵਾਂ ’ਤੇ ਪਏ ਗੜੇ
Saturday, May 30, 2026 - 07:35 AM (IST)
ਸ਼ਿਮਲਾ (ਬਿਊਰੋ) - ਉੱਤਰਾਖੰਡ ਵਿਚ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਪਵਿੱਤਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਬਦਰੀਨਾਥ ਵਿਚ ਬਰਫ਼ਬਾਰੀ ਹੋਈ, ਜਿਸ ਕਾਰਨ ਉੱਥੇ ਹੱਡ ਚੀਰਵੀਂ ਠੰਡ ਪੈ ਰਹੀ ਹੈ। ਇਸ ਨਾਲ ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿੱਛ ਗਈ। ਇਸ ਮੌਕੇ ਸ਼ਰਧਾਲੂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ। ਦੂਜੇ ਪਾਸੇ ਭਾਰੀ ਮੀਂਹ ਅਤੇ ਤੂਫ਼ਾਨ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਉੱਧਰ ਹਿਮਾਚਲ ਪ੍ਰਦੇਸ਼ ਵਿਚ ਮੰਡੀ ਜ਼ਿਲ੍ਹੇ ਦੇ ਕਰਸੋਗ ਅਤੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਵਿਚ ਅੱਜ ਮੀਂਹ ਦੇ ਨਾਲ ਭਾਰੀ ਗੜੇਮਾਰੀ ਹੋਈ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਇਸ ਦੇ ਨਾਲ ਹੀ ਕਰਸੋਗ ਦੇ ਡੀਂਗ ਤੇ ਕਥੇੜ ਅਤੇ ਰੋਹੜੂ ਦੇ ਸ਼ਰੋਂਥਾ ਵਿਚ ਇਸ ਕਾਰਨ ਸੇਬ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਸੇਬਾਂ ਨੂੰ ਗੜੇਮਾਰੀ ਤੋਂ ਬਚਾਉਣ ਲਈ ਲਗਾਏ ਗਏ ‘ਐਂਟੀ ਹੇਲ ਨੈੱਟ’ ਵੀ ਇਸ ਨਾਲ ਨੁਕਸਾਨੇ ਗਏ। ਉੱਥੇ ਹੀ ਬੀਤੀ ਰਾਤ (ਵੀਰਵਾਰ ਨੂੰ) ਸਿਰਮੌਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਚੰਗਾ ਮੀਂਹ ਪਿਆ। ਨਾਹਨ ਵਿਚ ਸਭ ਤੋਂ ਵੱਧ 14.2 ਮਿਲੀਮੀਟਰ, ਸ੍ਰੀ ਪਾਉਂਟਾ ਸਾਹਿਬ ਵਿਚ 6.4 ਮਿਲੀਮੀਟਰ, ਧੌਲਾ ਕੂਆਂ 3.5, ਕੁਕੁਮਸੈਰੀ 2.1 ਅਤੇ ਕੇਲਾਂਗ ਵਿਚ 2.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ
ਇਸ ਸਾਲ ਔਸਤ ਨਾਲੋਂ ਘੱਟ ਰਹੇਗਾ ਮਾਨਸੂਨ
ਮੌਸਮ ਵਿਗਿਆਨ ਵਿਭਾਗ ਨੇ ਸਾਲ 2026 ਦੇ ਦੱਖਣ-ਪੱਛਮੀ ਮਾਨਸੂਨ (ਜੂਨ ਤੋਂ ਸਤੰਬਰ) ਲਈ ਆਪਣਾ ਦੂਜਾ ਲੰਮੀ ਮਿਆਦ ਦਾ ਅਨੁਮਾਨ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਹੈ। ਇਸ ਦੇ ਅਨੁਸਾਰ ਦੇਸ਼ ਦੇ ਕਈ ਪ੍ਰਮੁੱਖ ਹਿੱਸਿਆਂ ਵਿਚ ਇਸ ਸਾਲ ਮਾਨਸੂਨ ਦਾ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਦੇਸ਼ ਵਿਚ ਮੀਂਹ ਦੇ ਮੁੱਖ ਸਰੋਤ, ਦੱਖਣ-ਪੱਛਮੀ ਮਾਨਸੂਨ ਦੀ ਲੰਮੀ ਮਿਆਦ ਦੀ ਔਸਤ (ਐੱਲ. ਪੀ. ਏ.) 90 ਫ਼ੀਸਦੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਿਚ 4 ਫ਼ੀਸਦੀ ਦਾ ਘਾਟਾ-ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ - ਕਾਲ ਬਣੀ ਜ਼ਹਿਰੀਲੀ ਸ਼ਰਾਬ! ਪੀਣ ਨਾਲ 15 ਲੋਕਾਂ ਦੀ ਮੌਤ, ਮਹਾਰਾਸ਼ਟਰ 'ਚ ਮਚਿਆ ਕੋਹਰਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
