ਖ਼ਰਾਬ ਮੌਸਮ ਕਾਰਨ ਜੰਮੂ ''ਚ ਹਵਾਈ ਸੇਵਾਵਾਂ ਪ੍ਰਭਾਵਿਤ, SpiceJet ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
Saturday, May 30, 2026 - 12:18 PM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ 'ਚ ਪੱਛਮੀ ਵਿਘਨ ਅਤੇ ਮਾਨਸੂਨ ਦੀਆਂ ਹਵਾਵਾਂ ਦੇ ਸਰਗਰਮ ਹੋਣ ਕਾਰਨ ਮੌਸਮ ਖ਼ਰਾਬ ਹੋ ਗਿਆ ਹੈ। ਜਿਸ ਕਾਰਨ ਜੰਮੂ ਹਵਾਈ ਅੱਡੇ 'ਤੇ ਉਡਾਣਾਂ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਮੌਸਮ ਦੀ ਖ਼ਰਾਬ ਸਥਿਤੀ ਨੂੰ ਦੇਖਦੇ ਹੋਏ ਹਵਾਈ ਕੰਪਨੀ ਸਪਾਈਸਜੈੱਟ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਜਿਸ ਦੇ ਮੁਤਾਬਤ ਜੰਮੂ ਦੇ ਹਵਾਈ ਅੱਡਿਆਂ 'ਤੇ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ - HR : ਅੱਜ ਇੰਟਰਨੈੱਟ ਪੂਰੀ ਤਰ੍ਹਾਂ ਰਹੇਗਾ ਬੰਦ, ਸਰਕਾਰ ਨੇ ਇਸ ਜ਼ਿਲ੍ਹੇ 'ਚ ਲਾਈ ਪਾਬੰਧੀ
ਮੌਸਮ ਦੇ ਵਿਗੜਦੇ ਮਿਜ਼ਾਜ ਨੂੰ ਦੇਖਦੇ ਹੋਏ ਸਪਾਈਸਜੈੱਟ ਨੇ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਯਾਤਰੀਆਂ ਨੂੰ ਸੁਚੇਤ ਕੀਤਾ ਹੈ। ਕੰਪਨੀ ਨੇ ਕਿਹਾ ਕਿ ਜੰਮੂ ਵਿੱਚ ਖ਼ਰਾਬ ਮੌਸਮ ਕਾਰਨ ਸਾਰੀਆਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਇਸ ਤੋਂ ਇਲਾਵਾ ਜੰਮੂ ਦੇ ਖ਼ਰਾਬ ਮੌਸਮ ਕਾਰਨ ਦਿੱਲੀ ਤੋਂ ਆ ਰਹੀ ਇੰਡੀਗੋ ਦੀ ਇਕ ਫਲਾਈਟ ਨੂੰ ਅੱਧ ਵਿਚਕਾਰੋਂ ਹੀ ਦਿੱਲੀ ਵਾਪਸ ਮੋੜਨਾ ਪਿਆ ਹੈ।
ਇਹ ਵੀ ਪੜ੍ਹੋ - ਮਹਿੰਗਾਈ ਦਾ ਵੱਡਾ ਝਟਕਾ: ਫਿਰ ਤੋਂ ਮਹਿੰਗੀ ਹੋਈ CNG, ਚੈਕ ਕਰੋ ਨਵੇਂ ਰੇਟ
ਜਾਣਕਾਰੀ ਮੁਤਾਬਕ ਇੰਡੀਗੋ ਦੀ ਉਡਾਣ ਸੰਖਿਆ 6E-6474 ਨੇ ਸ਼ਨੀਵਾਰ ਸਵੇਰੇ ਆਪਣੇ ਨਿਰਧਾਰਿਤ ਸਮੇਂ 7.30 ਵਜੇ ਦਿੱਲੀ ਤੋਂ ਜੰਮੂ ਲਈ ਉਡਾਣ ਭਰੀ ਸੀ। ਤੈਅ ਸਮੇਂ ਮੁਤਾਬਕ ਉਡਾਣ ਨੇ ਸਵੇਰੇ 8.30 ਜੰਮੂ ਏਅਰਪੋਰਟ 'ਤੇ ਲੈਂਡ ਕਰਨਾ ਸੀ ਪਰ ਜੰਮੂ ਪਹੁੰਚਣ ਤੋਂ ਪਹਿਲਾਂ ਹੀ ਪਾਇਲਟ ਨੂੰ ਉੱਥੇ ਖ਼ਰਾਬ ਮੌਸਮ ਅਤੇ ਬੇਹੱਦ ਘੱਟ ਵਿਜੀਬਿਲਟੀ ਦੀ ਸੂਚਨਾ ਮਿਲੀ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਤੇ ਸਥਾਨਕ ਮੌਸਮ ਮਾਹਿਰਾਂ ਅਨੁਸਾਰ ਪੱਛਮੀ ਵਿਘਨ ਕਾਰਨ ਜੰਮੂ ਡਿਵੀਜ਼ਨ ਵਿੱਚ ਤੇਜ਼ ਹਨੇਰੀ-ਤੂਫ਼ਾਨ, ਬਿਜਲੀ ਲਿਸ਼ਕਣ ਅਤੇ ਗੜੇਮਾਰੀ ਦੇ ਨਾਲ-ਨਾਲ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਜੰਮੂ ਦੇ ਕੁਝ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦਾ 'ਅਲਰਟ' ਜਾਰੀ ਕੀਤਾ, ਜੋ ਫਲਾਈਟਾਂ ਦੀ ਉਡਾਣ ਲਈ ਅਨੁਕੂਲ ਨਹੀਂ ਹੈ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
