ਕਸ਼ਮੀਰ ਮੁੱਦੇ ''ਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਮਚਾਈ ਹਲਚਲ
Thursday, May 28, 2026 - 12:11 PM (IST)
ਇੰਟਰਨੈਸ਼ਨਲ ਡੈਸਕ: ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵਿਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਅਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਲਾਰਡ ਮਾਊਂਟਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ ਕੀਤਾ ਹੈ ਕਿ ਉਸ ਦੀ ਮਾਂ ਨੇ ਨਹਿਰੂ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ (UN) ਵਿੱਚ ਲੈ ਕੇ ਜਾਣ ਲਈ ਮਨਾਇਆ ਸੀ।
Pamela Hicks (Daughter of Edwina) confesses how her mother used her influence on Nehru to take the Kashmir issue to UN instead of acting on it.
— पाकीट तज्ञ (@paakittadnya) May 27, 2026
She explains how Lord Mountbatten manipulated Nehru using this relationship with Edwina.
This is on record.pic.twitter.com/c3q05mtxxy
ਪਾਮੇਲਾ ਹਿਕਸ (ਐਡਵਿਨਾ ਦੀ ਬੇਟੀ) ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ, ਉਸ ਸਮੇਂ ਭਾਰਤ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ। ਪਰ ਐਡਵਿਨਾ ਨੇ ਨਹਿਰੂ ਨਾਲ ਆਪਣੇ ਨਜ਼ਦੀਕੀ ਸਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਲੈ ਕੇ ਜਾਣ। ਇਸ ਖੁਲਾਸੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵਿਨਾ ਅਤੇ ਨਹਿਰੂ ਦੇ ਸਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਉਠਾਇਆ। ਉਨ੍ਹਾਂ ਨੇ ਐਡਵਿਨਾ ਰਾਹੀਂ ਨਹਿਰੂ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਕੈਨੇਡਾ ਸਬੰਧਾਂ 'ਚ ਆਈ ਖਟਾਸ! ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡੀਅਨ ਖੁਫੀਆ ਏਜੰਸੀਆਂ 'ਤੇ ਲਾਏ ਗੰਭੀਰ ਦੋਸ਼
ਉਕਤ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਇਹ ਚਰਚਾ ਛਿੜ ਗਈ ਹੈ ਕਿ ਕੀ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਿਰਾਂ ਅਨੁਸਾਰ ਕਸ਼ਮੀਰ ਮੁੱਦੇ ਨੂੰ UN ਵਿੱਚ ਲਿਜਾਣਾ ਇੱਕ ਅਜਿਹੀ ਗੁੰਝਲ ਬਣ ਗਈ ਜੋ ਦਹਾਕਿਆਂ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
