ਲੱਦਾਖ ''ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਹੁਣ ਮਿਲੇਗੀ ''ਹਾਰਡ ਸ਼ਰਾਬ''

Sunday, May 31, 2026 - 03:04 PM (IST)

ਲੱਦਾਖ ''ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਹੁਣ ਮਿਲੇਗੀ ''ਹਾਰਡ ਸ਼ਰਾਬ''

ਨੈਸ਼ਨਲ ਡੈਸਕ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉਪਰਾਜਪਾਲ ਵੀ.ਕੇ. ਸਕਸੈਨਾ ਨੇ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਹੁਣ ਲਦਾਖ ਵਿੱਚ 'ਹਾਰਡ ਸ਼ਰਾਬ' ਦੀ ਵਿਕਰੀ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਇਸ ਫੈਸਲੇ ਦਾ ਮੁੱਖ ਉਦੇਸ਼ ਨਸ਼ੀਲੇ ਪਦਾਰਥਾਂ ਅਤੇ ਡਰੱਗਜ਼ 'ਤੇ ਵੱਧਦੀ ਨਿਰਭਰਤਾ ਨੂੰ ਰੋਕਣਾ ਅਤੇ ਸੈਲਾਨੀਆਂ ਨੂੰ ਕਾਨੂੰਨੀ ਤਰੀਕੇ ਨਾਲ ਬਦਲ ਮੁਹੱਈਆ ਕਰਵਾਉਣਾ ਹੈ।

ਨਸ਼ਿਆਂ ਨੂੰ ਰੋਕਣ ਲਈ ਲਿਆ ਫੈਸਲਾ 
ਪ੍ਰਸ਼ਾਸਨ ਅਨੁਸਾਰ ਲੱਦਾਖ ਵਿੱਚ ਅਧਿਕਾਰਤ ਦੁਕਾਨਾਂ 'ਤੇ ਹਾਰਡ ਸ਼ਰਾਬ ਉਪਲਬਧ ਨਾ ਹੋਣ ਕਾਰਨ ਬਹੁਤ ਸਾਰੇ ਲੋਕ ਨਸ਼ੀਲੇ ਪਦਾਰਥਾਂ ਅਤੇ ਸਿੰਥੈਟਿਕ ਡਰੱਗਜ਼ ਵੱਲ ਰੁਖ ਕਰ ਰਹੇ ਸਨ। ਧਾਰਮਿਕ ਸੰਗਠਨਾਂ ਅਤੇ ਮੈਡੀਕਲ ਮਾਹਿਰਾਂ ਨੇ ਵੀ ਸੁਝਾਅ ਦਿੱਤਾ ਸੀ ਕਿ ਡਰੱਗਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ਰਾਬ ਦੇ ਵਿਕਲਪ ਵਧਾਏ ਜਾਣੇ ਚਾਹੀਦੇ ਹਨ।

ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ:
•ਨਵੀਆਂ ਦੁਕਾਨਾਂ:
ਲਦਾਖ ਵਿੱਚ ਸ਼ਰਾਬ ਦੀ ਉਪਲਬਧਤਾ ਵਧਾਉਣ ਲਈ 20 ਨਵੀਆਂ ਦੁਕਾਨਾਂ ਈ-ਨਿਲਾਮੀ ਰਾਹੀਂ ਖੋਲ੍ਹੀਆਂ ਜਾਣਗੀਆਂ। ਪਹਿਲਾਂ ਪੂਰੇ ਲਦਾਖ ਵਿੱਚ ਸਿਰਫ਼ 2 ਦੁਕਾਨਾਂ ਸਨ।
•ਖੇਤਰਾਂ ਦਾ ਵਿਸਥਾਰ: ਹੁਣ ਸ਼ਰਾਬ ਸਿਰਫ਼ ਲੇਹ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨੁਬਰਾ, ਚਾਂਗਥਾਂਗ, ਸ਼ਾਮ ਅਤੇ ਜਾਂਸਕਰ ਖੇਤਰਾਂ ਵਿੱਚ ਵੀ ਉਪਲਬਧ ਹੋਵੇਗੀ।
•ਲਾਇਸੈਂਸ ਪ੍ਰਕਿਰਿਆ: ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦੇ ਹੋਏ ਜ਼ਰੂਰੀ ਦਸਤਾਵੇਜ਼ਾਂ ਦੀ ਗਿਣਤੀ 16 ਤੋਂ ਘਟਾ ਕੇ 6 ਕਰ ਦਿੱਤੀ ਗਈ ਹੈ। ਹੁਣ ਗੈਸਟ ਹਾਊਸ ਅਤੇ ਹੋਮਸਟੇਅ ਵੀ ਲਾਇਸੈਂਸ ਲੈ ਕੇ ਸ਼ਰਾਬ ਵੇਚ ਸਕਣਗੇ।
•ਪਾਬੰਦੀਆਂ ਅਤੇ ਸੁਰੱਖਿਆ: ਸ਼ਰਾਬ ਦੀਆਂ ਦੁਕਾਨਾਂ ਧਾਰਮਿਕ ਸਥਾਨਾਂ, ਸਕੂਲਾਂ ਅਤੇ ਹਸਪਤਾਲਾਂ ਤੋਂ ਘੱਟੋ-ਘੱਟ 100 ਮੀਟਰ ਦੀ ਦੂਰੀ 'ਤੇ ਹੋਣੀਆਂ ਲਾਜ਼ਮੀ ਹਨ। ਇਸ ਤੋਂ ਇਲਾਵਾ, ਪਲਾਸਟਿਕ ਦੀਆਂ ਬੋਤਲਾਂ ਵਿੱਚ ਸ਼ਰਾਬ ਵੇਚਣ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਉਪਰਾਜਪਾਲ ਨੇ ਕਿਹਾ ਕਿ ਇਹ ਨੀਤੀ ਜਨਹਿਤ, ਸੈਰ-ਸਪਾਟਾ ਅਤੇ ਮਾਲੀਏ ਵਿੱਚ ਸੰਤੁਲਨ ਬਣਾਉਣ ਦੇ ਨਾਲ-ਨਾਲ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿੱਚ ਵੀ ਸਹਾਈ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News