ਜੰਮੂ ਕਸ਼ਮੀਰ : ਅਮਰਨਾਥ ਯਾਤਰਾ ਤੋਂ ਬਾਅਦ ਹੋ ਸਕਦੀ ਹੈ ਨਵੇਂ ਰਾਜਪਾਲ ਦੀ ਨਿਯੁਕਤੀ

Tuesday, Jun 19, 2018 - 09:38 PM (IST)

ਜੰਮੂ ਕਸ਼ਮੀਰ : ਅਮਰਨਾਥ ਯਾਤਰਾ ਤੋਂ ਬਾਅਦ ਹੋ ਸਕਦੀ ਹੈ ਨਵੇਂ ਰਾਜਪਾਲ ਦੀ ਨਿਯੁਕਤੀ

ਨਵੀਂ ਦਿੱਲੀ— ਭਾਜਪਾ ਦੇ ਇਕ ਸੀਨੀਅਰ ਆਗੂ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਤੋਂ ਬਾਅਦ ਕੇਂਦਰ ਸਰਕਾਰ ਨਵਾਂ ਰਾਜਪਾਲ ਨਿਯੁਕਤ ਕਰ ਸਕਦੀ ਹੈ। ਅਮਰਨਾਥ ਯਾਤਰਾ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ 2 ਮਹੀਨਿਆਂ ਤਕ ਚੱਲੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਐੱਨ. ਐੱਨ. ਵੋਹਰਾ ਨੂੰ ਉਨ੍ਹਾਂ ਦੇ ਵਿਆਪਕ ਅਨੁਭਵ ਨੂੰ ਦੇਖਦੇ ਹੋਏ ਸਲਾਨਾ ਤੀਰਥ ਯਾਤਰਾ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ।
ਵੋਹਰਾ ਨੂੰ ਜੂਨ 2008 'ਚ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 2013 'ਚ ਫਿਰ ਤੋਂ ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਚੁਣੇ ਹੋਏ ਰਾਜਪਾਲਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਯੂ. ਪੀ. ਏ. ਸਰਕਾਰ ਨੇ ਨਿਯੁਕਤ ਕੀਤਾ ਸੀ ਅਤੇ ਜੋ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ 'ਚ ਵੀ ਆਪਣੇ ਅਹੁਦੇ 'ਤੇ ਬਣੇ ਹੋਏ ਹਨ। ਭਾਜਪਾ ਆਗੂ ਨੇ ਕਿਹਾ ਕਿ ਅਸੀਂ ਯਾਤਰਾ ਖਤਮ ਹੋਣ ਦੇ ਬਾਅਦ ਨਵੇਂ ਰਾਜਪਾਲ 'ਤੇ ਵਿਚਾਰ ਕਰ ਸਕਦੇ ਹਾਂ।
ਭਾਜਪਾ ਆਗੂ ਨੇ ਕਿਹਾ ਕਿ ਅਮਰਨਾਥ ਯਾਤਰਾ ਦਾ ਆਯੋਜਨ ਕਰਨਾ ਉੱਚ ਸੁਰੱਖਿਆ ਵਾਲਾ ਕੰਮ ਹੈ ਅਤੇ ਘਾਟੀ 'ਚ ਵਿਗੜਦੀ ਸਥਿਤੀ ਨੇ ਇਸ ਸਾਲ ਖਤਰੇ ਦਾ ਸ਼ੱਕ ਵਧਾ ਦਿੱਤਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਹਾਲ ਹੀ 'ਚ ਘਾਟੀ ਦਾ ਦੌਰਾ ਕੀਤਾ ਸੀ। ਦੱਸ ਦਈਏ ਕਿ ਭਾਜਪਾ ਨੇ ਅੱਜ ਜੰਮੂ-ਕਸ਼ਮੀਰ 'ਚ ਪੀ. ਡੀ. ਪੀ. ਦੇ ਨਾਲ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕਰਕੇ ਸੂਬੇ 'ਚ ਰਾਜਪਾਲ ਸ਼ਾਸਨ ਦੀ ਸਥਿਤੀ ਪੈਦਾ ਕਰ ਦਿੱਤੀ ਹੈ।
 


Related News