ਕਸ਼ਮੀਰ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਲਸ਼ਕਰ-ਏ-ਤੋਇਬਾ ਦਾ ਮਦਦਗਾਰ ਗ੍ਰਿਫਤਾਰ

05/16/2020 12:22:57 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸੁਰੱਖਿਆ ਫੋਰਸਾਂ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਕਸ਼ਮੀਰ ਦੇ ਬੜਗਾਮ ਦੇ ਅਰਿਜਲ ਖਾਨਸੈਬ 'ਚ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਹੈ, ਜਿੱਥੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜਹੂਰ ਵਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਤਵਾਦੀ ਜਹੂਰ ਵਾਨੀ ਲਸ਼ਕਰ ਦੇ ਇਕ ਹੋਰ ਅੱਤਵਾਦੀ ਯੂਸੁਫ ਕਾਂਤਾਰੂ ਦਾ ਕਰੀਬੀ ਸਹਿਯੋਗੀ ਦੱਸਿਆ ਜਾਂਦਾ ਹੈ। ਪੁਲਸ ਅਨੁਸਾਰ ਇਸ ਟਿਕਾਣੇ 'ਚ ਹਥਿਆਰਾਂ ਨਾਲ ਗੋਲਾ-ਬਾਰੂਦ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਰੱਖਿਆ ਫੋਰਸਾਂ ਨੇ ਚਾਰ ਹੋਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਲਸ਼ਕਰ ਦੇ ਅੱਤਵਾਦੀਆਂ ਨੂੰ ਸ਼ਰਨ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਰਸਦ ਸਮੱਗਰੀ ਉਪਲੱਬਧ ਕਰਵਾਉਂਦੇ ਸਨ।

PunjabKesariਪੁਲਸ ਅਨੁਸਾਰ ਇਹ ਗਰੁੱਪ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ 'ਚ ਸਰਗਰਮ ਸੀ। ਉਨ੍ਹਾਂ ਨੇ ਦੱਸਿਆ ਕਿ ਸੁਰੰਗ 'ਚ ਮਿਲੇ ਸਾਮਾਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੱਤਵਾਦੀ ਕਈ ਦਿਨਾਂ ਤੋਂ ਇੱਥੇ ਰੁਕੇ ਸਨ। ਇਹ ਸੁਰੰਗ ਜਹੂਰ ਵਾਨੀ ਦੇ ਘਰੋਂ ਕਰੀਬ 500 ਮੀਟਰ ਦੂਰ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਵਾਨੀ ਲੰਬੇ ਸਮੇਂ ਤੋਂ ਅੱਤਵਾਦੀਆਂ ਦੀ ਮਦਦ ਕਰ ਰਿਹਾ ਸੀ।

PunjabKesari


DIsha

Content Editor

Related News