ਅੱਤਵਾਦੀ ਟਿਕਾਣੇ ਤੋਂ ਗੋਲਾ-ਬਾਰੂਦ ਬਰਾਮਦ

04/22/2024 4:16:07 PM

ਰਾਜੌਰੀ, (ਜ. ਬ.)– ਸਰਹੱਦੀ ਜ਼ਿਲਾ ਰਾਜੌਰੀ ਦੀ ਤਹਿਸੀਲ ਥੰਨਾ ਮੰਡੀ ਦੇ ਪਿੰਡ ਅਜਮਤਾਬਾਦ ’ਚ ਐਤਵਾਰ ਨੂੰ ਜੰਮੂ-ਕਸ਼ਮੀਰ ਪੁਲਸ, ਐੱਸ. ਓ. ਜੀ. ਤੇ ਫੌਜ ਦੀ 61 ਆਰ. ਆਰ. ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਟਿਕਾਣੇ ਤੋਂ 8 ਆਈ. ਈ. ਡੀ., 2 ਵਾਇਰਲੈੱਸ ਸੈੱਟ ਅਤੇ ਏ.ਕੇ. ਅਸਾਲਟ ਰਾਈਫਲ ਦਾ ਗੋਲਾ-ਬਾਰੂਦ ਜੰਗ ਲੱਗੀ ਹਾਲਤ ’ਚ ਬਰਾਮਦ ਕੀਤਾ ਗਿਆ। ਇਸ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਗੋਲਾ-ਬਾਰੂਦ ਕਾਫੀ ਪੁਰਾਣਾ ਹੈ। ਜੰਮੂ-ਕਸ਼ਮੀਰ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News