ਜੰਮੂੂ-ਕਸ਼ਮੀਰ: ਪੁਲਵਾਮਾ ’ਚ ਸੁਰੱਖਿਆ ਦਸਤਿਆਂ ਨੇ IED ਨੂੰ ਕੀਤਾ ਨਸ਼ਟ, ਵੱਡਾ ਹਾਦਸਾ ਟਲਿਆ

Monday, May 31, 2021 - 12:30 PM (IST)

ਜੰਮੂੂ-ਕਸ਼ਮੀਰ: ਪੁਲਵਾਮਾ ’ਚ ਸੁਰੱਖਿਆ ਦਸਤਿਆਂ ਨੇ IED ਨੂੰ ਕੀਤਾ ਨਸ਼ਟ, ਵੱਡਾ ਹਾਦਸਾ ਟਲਿਆ

ਸ਼੍ਰੀਨਗਰ— ਜੰਮੂੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੋਮਵਾਰ ਯਾਨੀ ਕਿ ਅੱਜ ਸੁਰੱਖਿਆ ਦਸਤਿਆਂ ਵਲੋਂ ਇਕ ਆਈ. ਈ. ਡੀ. ਦਾ ਪਤਾ ਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਦਸਤਿਆਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਲਸ ਨੇ ਇਸ ਬਾਰੇ ਦੱਸਿਆ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਦੀ ਇਕ ਸਾਂਝੀ ਟੀਮ ਨੂੰ ਅਵੰਤੀਪੁਰਾ ਪੁਲਸ ਥਾਣੇ ਅਧੀਨ ਪੈਂਦੇ ਪੰਜਗਾਮ ਵਿਚ ਰੇਲਵੇ ਲਿੰਕ ਰੋਡ ਨੇੜੇ ਇਕ ਬਗੀਚੇ ’ਚ ਆਈ. ਈ. ਡੀ. ਦਾ ਪਤਾ ਲੱਗਾ। ਇਸ ਤੋਂ ਬਾਅਦ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੰਬ ਰੋਕੂ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਆਈ. ਈ. ਡੀ. ਨੂੰ ਨਸ਼ਟ ਕਰ ਦਿੱਤਾ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਬਗੀਚੇ ’ਚ ਆਈ. ਈ. ਡੀ. ਲਾਉਣ ਵਾਲੇ ਜ਼ਿਮੇਵਾਰ ਅੱਤਵਾਦੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜ੍ਹਨ ਲਈ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।


author

Tanu

Content Editor

Related News