ਜੰਮੂ-ਕਸ਼ਮੀਰ ਪੁਲਸ ਮੈਡਲ ਤੋਂ ਹਟਿਆ ''ਸ਼ੇਰ-ਏ-ਕਸ਼ਮੀਰ'' ਦਾ ਨਾਂ

Tuesday, Jan 28, 2020 - 11:07 AM (IST)

ਜੰਮੂ-ਕਸ਼ਮੀਰ ਪੁਲਸ ਮੈਡਲ ਤੋਂ ਹਟਿਆ ''ਸ਼ੇਰ-ਏ-ਕਸ਼ਮੀਰ'' ਦਾ ਨਾਂ

ਜੰਮੂ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੇਮਿਸਾਲ ਬਹਾਦਰੀ ਲਈ ਦਿੱਤੇ ਜਾਣ ਵਾਲੇ 'ਸ਼ੇਰ-ਏ-ਕਸ਼ਮੀਰ' ਪੁਲਸ ਮੈਡਲ ਦਾ ਨਾਂ ਬਦਲ ਕੇ ਜੰਮੂ-ਕਸ਼ਮੀਰ ਪੁਲਸ ਮੈਡਲ ਕਰ ਦਿੱਤਾ ਹੈ। ਨਾਲ ਹੀ 'ਸ਼ੇਰ-ਏ-ਕਸ਼ਮੀਰ ਮੈਡਲ ਫਾਰ ਮੈਰੀਟੋਰੀਅਸ ਸਰਵਿਸ' ਦਾ ਨਾਂ ਬਦਲ ਕੇ 'ਜੰਮੂ ਐਂਡ ਕਸ਼ਮੀਰ ਪੁਲਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ' ਕਰ ਦਿੱਤਾ ਗਿਆ ਹੈ। 

ਦਰਅਸਲ ਨੈਸ਼ਨਲ ਕਾਨਫਰੰਸ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਨੂੰ ਉਨ੍ਹਾਂ ਦੇ ਸਮਰਥਕ 'ਸ਼ੇਰ-ਏ-ਕਸ਼ਮੀਰ' ਨਾਂ ਨਾਲ ਬੁਲਾਉਂਦੇ ਸਨ। ਇਹ ਉਪਾਧੀ ਸ਼ੇਖ ਅਬਦੁੱਲਾ ਦੀ ਸਭ ਤੋਂ ਲੋਕਪ੍ਰਿਯ ਉਪਾਧੀ ਸੀ ਅਤੇ ਆਮ ਲੋਕਾਂ ਦਰਮਿਆਨ ਵੀ ਉਹ ਜ਼ਿਆਦਾਤਰ ਇਸੇ ਨਾਂ ਨਾਲ ਜਾਣੇ ਜਾਂਦੇ ਸਨ। 'ਸ਼ੇਰ-ਏ-ਕਸ਼ਮੀਰ' ਦੇ ਨਾਂ 'ਤੇ ਰਾਜ ਭਰ 'ਚ ਕਈ ਹਸਪਤਾਲ, ਸਟੇਡੀਅਮ, ਸੜਕਾਂ ਅਤੇ ਕਈ ਹੋਰ ਇਮਾਰਤਾਂ ਹਨ। ਅਜਿਹੇ 'ਚ ਸਰਕਾਰ ਦੇ ਤਾਜ਼ਾ ਫੈਸਲੇ ਤੋਂ ਬਾਅਦ ਇਸ 'ਤੇ ਸਿਆਸੀ ਹੰਗਾਮਾ ਹੋਣਾ ਤੈਅ ਹੈ।


author

DIsha

Content Editor

Related News