ਜੰਮੂ ਕਸ਼ਮੀਰ ਪੁਲਸ ਨੇ ਸ਼ੋਪੀਆਂ ਤੋਂ ਹਿਜ਼ਬੁਲ ਨਾਲ ਜੁੜੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Saturday, Mar 13, 2021 - 11:46 AM (IST)

ਜੰਮੂ ਕਸ਼ਮੀਰ ਪੁਲਸ ਨੇ ਸ਼ੋਪੀਆਂ ਤੋਂ ਹਿਜ਼ਬੁਲ ਨਾਲ ਜੁੜੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਅੱਤਵਾਦੀਆਂ ਦੇ 7 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਗ੍ਰਨੇਡ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਸ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਪੁਲਸ ਦਲਾਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਦਾਚੀਪੋਰਾ, ਮੀਮੇਂਡਰ ਅੇਤ ਵੇਹਿਲ ਪਿੰਡਾਂ 'ਚ ਰਾਤ ਨੂੰ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਵੱਡੀ ਸਫਲਤਾ: ਐੱਨ.ਆਈ.ਏ. ਨੇ ਰਾਮਗੜ੍ਹ ਵਿੱਚ ਖੇਤਾਂ 'ਚੋਂ ਬਰਾਮਦ ਕੀਤੇ 91 ਲੱਖ

ਇਸ ਛਾਪੇਮਾਰੀ ਦੌਰਾਨ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ 7 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 2 ਹੱਥਗੋਲੇ ਅਤੇ ਹੋਰ ਗੋਲਾ-ਬਾਰੂਦ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਸਹਿਯੋਗੀਆਂ ਦੀ ਪਛਾਣ ਸਮੀਉੱਲਾਹ ਚੋਪਨ, ਹਿਲਾਲ ਅਹਿਮਦ ਵਾਨੀ, ਰਮਿਜ ਅਹਿਮਦ ਵਾਨੀ, ਰਊਫ਼ ਅਹਿਮਦ ਵਾਨੀ, ਜਾਹਿਦ ਅਹਿਮਦ ਵਾਨੀ, ਫੈਜ਼ਾਨ ਅਹਿਮਦ ਖਾਨ ਅਤੇ ਸ਼ਾਹਿਦ ਅਹਿਮਦ ਰਾਥਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਕਸ਼ਮੀਰ ’ਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ, ਅੱਤਵਾਦੀਆਂ ਦੇ 7 ਸਹਿਯੋਗੀ ਗ੍ਰਿਫ਼ਤਾਰ


author

DIsha

Content Editor

Related News