ਜੰਮੂ ਕਸ਼ਮੀਰ : 7 ਫੁੱਟ ਡੂੰਘੀ ਖੱਡ 'ਚੋਂ ਪੁਲਸ ਨੇ ਨਸ਼ੀਲੀ ਦਵਾਈ ਦੀਆਂ 1700 ਤੋਂ ਵੱਧ ਬੋਤਲਾਂ ਬਰਾਮਦ ਕੀਤੀਆਂ

04/08/2021 11:52:16 AM

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਦੱਖਣੀ ਕਸ਼ਮੀਰ 'ਚ ਵੱਡੀ ਮਾਤਰਾ 'ਚ ਨਸ਼ੇ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦਾ ਭੰਡਾਰ ਕਬਜ਼ੇ 'ਚ ਲਿਆ ਹੈ। ਦਵਾਈਆਂ ਜ਼ਮੀਨ ਦੇ ਹੇਠਾਂ ਇਕ ਖੁਫ਼ੀਆ ਜਗ੍ਹਾ 'ਤੇ ਲੁਕਾ ਕੇ ਰੱਖੀਆਂ ਗਈਆਂ ਹਨ। ਕਰੀਬ 1715 ਬੋਤਲਾਂ ਕੋਡੀਨ ਫਾਸਫੇਟ ਨਾਮ ਦੀ ਦਵਾਈ ਜ਼ਬਤ ਕੀਤੀ ਗਈ ਹੈ। ਘਟਨਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀ ਹੈ। ਮੰਗਲਵਾਰ ਸ਼ਾਮ ਅਨੰਤਨਾਗ ਪੁਲਸ ਨੇ ਬਿਜਬੇਹਰਾ ਦੇ ਤੁਲਖਾਨ ਇਲਾਕੇ 'ਚ ਇਕ ਨਾਕੇ ਦੌਰਾਨ 2 ਸ਼ੱਕੀ ਲੋਕਾਂ, ਲਤੀਫ਼ ਸ਼ਾਹ ਅਤੇ ਕਾਸਿਮ ਸ਼ਾਹ ਨੂੰ ਹਿਰਾਸਤ 'ਚ ਲਿਆ ਸੀ ਅਤੇ ਇਨ੍ਹਾਂ ਕੋਲੋਂ ਕੋਡੀਨ ਫਾਸਫੇਟ ਨਾਮ ਦੀ ਨਸ਼ੀਲੀ ਦਵਾਈ ਦੀਆਂ 15 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁੱਛ-ਗਿੱਛ 'ਚ ਇਨ੍ਹਾਂ ਦੋਹਾਂ ਨੇ ਤੁਲਖਾਨ ਦੇ ਰਹਿਣ ਵਾਲੇ ਆਪਣੇ ਸਾਥੀ ਬਾਰੇ ਜਾਣਕਾਰੀ ਦਿੱਤੀ, ਜੋ ਨਸ਼ੇ ਦੇ ਇਸ ਕਾਰੋਬਾਰ ਦਾ ਮੁਖੀਆ ਸੀ। 

PunjabKesariਪੁਲਸ ਨੇ ਤੁਰੰਤ ਹੀ ਗੁਲਾਮ ਹਸਾਨ ਡਾਰ ਨਾਮ ਦੇ ਇਸ ਵਿਅਕਤੀ ਦੇ ਘਰ ਛਾਪਾ ਮਾਰਿਆ ਅਤੇ ਬਗੀਚੇ 'ਚ ਜ਼ਮੀਨ ਦੇ ਹੇਠਾਂ ਬਣੀ 7 ਫੁੱਟ ਡੂੰਘੀ ਖੱਡ 'ਚੋਂ ਭਾਰੀ ਮਾਤਰਾ 'ਚ ਕੋਡੀਨ ਫਾਸਫੇਟ ਦੀਆਂ ਬੋਤਲਾਂ ਬਰਾਮਦ ਕੀਤੀਆਂ। ਜ਼ਮੀਨ ਦੇ ਹੇਠਾਂ ਥੈਲਿਆਂ 'ਚ ਲੁਕਾ ਕੇ 1700 ਤੋਂ ਵੱਧ  ਬੋਤਲਾਂ ਰੱਖੀਆਂ ਗਈਆਂ ਸਨ। ਪੁਲਸ ਅਨੁਸਾਰ ਕੋਡੀਨ ਆਮ ਤੌਰ 'ਤੇ ਖੰਘ ਲਈ ਇਸਤੇਮਾਲ ਹੋਣ ਵਾਲੀ ਦਵਾਈ ਸੀ, ਜਿਸ 'ਚ ਮਾਰਫਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਦਵਾਈ ਸਿਰਫ਼ ਡਾਕਟਰ ਦੀ ਸਲਾਹ 'ਤੇ ਹੀ ਵੇਚੀ ਜਾਂਦੀ ਹੈ। ਇਹ ਦਵਾਈ ਕਸ਼ਮੀਰ 'ਚ ਡਰੱਗ ਦੇ ਤੌਰ 'ਤੇ ਵੱਡੀ ਮਾਤਰਾ 'ਚ ਇਸਤੇਮਾਲ ਹੁੰਦੀ ਹੈ।

PunjabKesari


DIsha

Content Editor

Related News