ਜੰਮੂ-ਕਸ਼ਮੀਰ ਨੂੰ ਦਿਖਾਇਆ ਪਾਕਿਸਤਾਨ ਦਾ ਹਿੱਸਾ, ਰਾਹੁਲ ਦੇ ਟਵੀਟ 'ਤੇ ਵਿਵਾਦ

02/13/2020 10:08:14 AM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇਕ ਹੋਰ ਗਲਤੀ ਉਨ੍ਹਾਂ 'ਤੇ ਭਾਰੀ ਪੈਂਦੀ ਦਿੱਸ ਰਹੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਬੁੱਧਵਾਰ ਨੂੰ ਕੀਤੇ ਗਏ ਇਕ ਟਵੀਟ 'ਚ ਰਾਹੁਲ ਨੇ ਜੰਮੂ-ਕਸ਼ਮੀਰ ਦੇ ਇਕ ਹਿੱਸੇ ਨੂੰ ਪਾਕਿਸਤਾਨ ਦੇ ਹਿੱਸੇ ਦੇ ਤੌਰ 'ਤੇ ਦਿਖਾ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਰਾਹੁਲ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਰਾਹੁਲ ਨੇ ਉਹ ਟਵੀਟ ਡਿਲੀਟ ਕਰ ਦਿੱਤਾ।
PunjabKesari

ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਟਵੀਟ ਕੀਤਾ,''ਕੋਰੋਨਾ ਵਾਇਰਸ ਸਾਡੇ ਲੋਕਾਂ ਅਤੇ ਸਾਡੀ ਅਰਥ ਵਿਵਸਥਾ ਲਈ ਬਹੁਤ ਹੀ ਗੰਭੀਰ ਖਤਰਾ ਹੈ। ਮੇਰੇ ਹਿਸਾਬ ਨਾਲ ਸਰਕਾਰ ਇਸ ਖਤਰੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸਮੇਂ 'ਤੇ ਕਦਮ ਚੁੱਕਣ ਦੀ ਲੋੜ ਹੈ।''
ਰਾਹੁਲ ਦੇ ਟਵੀਟ ਤੋਂ ਬਾਅਦ ਭਾਜਪਾ ਆਈ.ਟੀ. ਸੈੱਲ ਦੇ ਚੀਫ ਅਮਿਤ ਮਾਲਵੀਏ ਨੇ ਟਵੀਟ ਕੀਤਾ,''ਤੁਸੀਂ ਵਾਰ-ਵਾਰ ਉਸ ਨਕਸ਼ੇ ਦਾ ਇਸਤੇਮਾਲ ਕਿਉਂ ਕਰਦੇ ਹੋ, ਜਿਸ 'ਚ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ ਦਿਖਾਇਆ ਗਿਆ ਹੈ?'' ਹੋਰ ਟਵਿੱਟਰ ਯੂਜ਼ਰਸ ਨੇ ਵੀ ਰਾਹੁਲ ਨੂੰ ਨਿਸ਼ਾਨੇ 'ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦੇਰ ਬਾਅਦ ਰਾਹੁਲ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਅਤੇ ਇਕ ਹੋਰ ਨਿਊਜ਼ ਸਟੋਰੀ ਨਾਲ ਦੂਜਾ ਟਵੀਟ ਕੀਤਾ।


DIsha

Content Editor

Related News