ਸੱਤਾ ਲਈ ਸੱਚ ਬੋਲਣਾ ਆਜ਼ਾਦੀ ਦੀ ਗਲਤ ਵਰਤੋਂ ਦੱਸਿਆ ਗਿਆ : ਮਹਿਬੂਬਾ ਮੁਫ਼ਤੀ
Saturday, Feb 13, 2021 - 02:25 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਸੱਤਾ ਨੂੰ ਲੈ ਕੇ ਸੱਚ ਬੋਲਣ ਨੂੰ ਜਾਣਬੁੱਝ ਕੇ ਆਜ਼ਾਦੀ ਦੀ ਗਲਤ ਵਰਤੋਂ ਦੇ ਰੂਪ 'ਚ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਮਹਿਬੂਬਾ ਨੇ ਉਸ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ, ਜਿਸ 'ਚ 2 ਪੱਤਰਕਾਰਾਂ ਵਿਰੁੱਧ ਇਸ ਲਈ ਮਾਮਲਾ ਦਰਜ ਕੀਤਾ ਗਿਆ, ਕਿਉਂਕਿ ਦੋਹਾਂ ਨੇ ਫ਼ੌਜ ਵਲੋਂ ਇਕ ਸਕੂਲ ਪ੍ਰਿੰਸੀਪਲ ਨੂੰ ਗਣਤੰਤਰ ਦਿਵਸ ਸਮਾਰੋਹ ਦੇ ਆਯੋਜਨ ਲਈ ਮਜ਼ਬੂਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਕਿਹਾ,''ਕਸ਼ਮੀਰ 'ਚ ਫ਼ੌਜ ਵਲੋਂ ਇਕ ਸਕੂਲ ਪ੍ਰਿੰਸੀਪਲ ਨੂੰ ਗਣਤੰਤਰ ਦਿਵਸ ਸਮਾਰੋਹ ਦੇ ਆਯੋਜਨ ਲਈ ਮਜ਼ਬੂਰ ਕੀਤੇ ਜਾਣ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਸੀਂ ਅਜਿਹੇ ਸਮੇਂ 'ਚ ਜੀ ਰਹੇ ਹਨ, ਜਿੱਥੇ ਸੱਤਾ ਨੂੰ ਲੈ ਕੇ ਸੱਚਾ ਬੋਲਣ ਨੂੰ ਜਾਣਬੁੱਝ ਕੇ ਆਜ਼ਾਦੀ ਦੀ ਗਲਤ ਵਰਤੋਂ ਦੇ ਰੂਪ 'ਚ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।''